ਜਲੰਧਰ ਵਿਖੇ ਵੰਡਰਲੈਂਡ ’ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ

by jaskamal

ਨਿਊਜ਼ ਡੈਸਕ : ਜਲੰਧਰ ਵਿਖੇ ਨਕੋਦਰ ਰੋਡ ਸਥਿਤ ਵੰਡਰਲੈਂਡ ’ਚ ਇਕ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਪਛਾਣ ਭਿੰਦਾ ਪੁੱਤਰ ਨਛੱਤਰ ਵਾਸੀ ਚੱਕ ਵੈਂਡਲ ਦੇ ਰੂਪ ’ਚ ਹੋਈ ਹੈ। ਉਕਤ ਬੱਚੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੌਜ-ਮਸਤੀ ਕਰ ਰਿਹਾ ਸੀ ਕਿ ਇਸ ਦਰਮਿਆਨ ਅਚਾਨਕ ਉਸ ਦੀ ਮੌਤ ਹੋ ਗਈ। 

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਲਾਂਬੜਾ ਥਾਣਾ ਦੇ ਐੱਸਐੱਚਓ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਬੱਚਾ ਆਪਣੇ ਪੰਜ ਸਾਥੀਆਂ ਦੇ ਨਾਲ ਵੰਡਰਲੈਂਡ ਪਿਕਨਿਕ ਸਪਾਟ ’ਤੇ ਆਇਆ ਸੀ ਅਤੇ ਬੋਟਿੰਗ ਕਰਨ ਤੋਂ ਬਾਅਦ ਜਿਵੇਂ ਹੀ ਉਹ ਰੇਲਵੇ ਟਰੈਕ ’ਤੇ ਪਹੁੰਚਿਆ ਤਾਂ ਉਸ ਦੇ ਮੂੰਹ 'ਚੋਂ ਝੱਗ ਨਿਕਲਣ ਲੱਗ ਗਈ। ਮੌਕੇ ’ਤੇ ਤੁਰੰਤ ਲੋਕਾਂ ਨੇ ਉਸ ਨੂੰ ਨਿੱਜੀ ਹਸਪਤਾਲ ਇਲਾਜ ਲਈ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।

More News

NRI Post
..
NRI Post
..
NRI Post
..