ਰਾਜਾਸਾਂਸੀ ’ਚ ਸ਼ਰਮਸਾਰ ਘਟਨਾ : ਨਵਜੰਮੀ ਬੱਚੀ ਦਾ ਕਤਲ ਕਰ ਨਾਲੇ ’ਚ ਸੁੱਟਿਆ

by jaskamal

ਨਿਊਜ਼ ਡੈਸਕ : ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਦੀ ਵਾਰਡ ਨੰ-13 ’ਚ ਕਿਸੇ ਕਲਯੁੱਗੀ ਮਾਂ ਵੱਲੋਂ ਭਰੂਣ ਹੱਤਿਆ ਕਰ ਕੇ ਨਵ ਜੰਮੀ ਬੱਚੀ ਨੂੰ ਨਾਲੇ 'ਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਬੱਚੀ ਦੇ ਸਰੀਰ ਨੂੰ ਕੀੜੇ ਚਿੰਬੜੇ ਹੋਏ ਸਨ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਯਸ਼ਪਾਲ ਸਿੰਘ ਪੁੱਤਰ ਬਿਸ਼ੰਬਰ ਲਾਲ ਵਾਸੀ ਰਾਜਾਸਾਂਸੀ ਨੇ ਦੱਸਿਆ ਕਿ ਮੈਂ ਸਵੇਰੇ 9 ਵਜੇ ਬਾਹਰ ਜਦੋਂ ਨਾਲੀ ਦੀ ਸਫ਼ਾਈ ਕਰ ਰਿਹਾ ਸੀ ਤਾਂ ਪੁਲੀ ਹੇਠੋਂ ਮੈਨੂੰ ਇਕ ਭਰੂਣ ਮਿਲਿਆ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵੱਲੋਂ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ। ਪੁਲਸ ਨੇ ਉਕਤ ਵਿਅਕਤੀ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ। ਇਸ ਭਰੂਣ ਬੱਚੀ ਦੀ ਉਮਰ ਕਰੀਬ 5-6 ਮਹੀਨੇ ਦੀ ਲੱਗਦੀ ਹੈ।

More News

NRI Post
..
NRI Post
..
NRI Post
..