ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਮੀਂਹ ਦੇ ਮੌਸਮ ਕਾਰਨ ਚਿੰਤਾ ’ਚ ਪਏ ਆੜ੍ਹਤੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਕਿਸੇ ਸਮੇਂ ਵੀ ਬਾਰਸ਼ ਹੋ ਸਕਦੀ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਬੂੰਦਾਬਾਂਦੀ ਹੁੰਦੀ ਵਿਖਾਈ ਦਿੱਤੀ। ਇਸ ਦੌਰਾਨ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੀ ਅਨਾਜ ਮੰਡੀ ਵਿੱਚ ਪਈਆਂ ਕਰੀਬ ਤਿੰਨ ਲੱਖ ਕਣਕ ਦੀਆਂ ਬੋਰੀਆਂ ਨੇ ਆੜ੍ਹਤੀਆਂ ਦੀਆਂ ਚਿੰਤਾ ਵਧਾ ਦਿੱਤਾ ਹੈ। ਜੇਕਰ ਬਾਰਸ਼ ਪੈ ਜਾਂਦੀ ਤਾਂ ਮੰਡੀ ’ਚ ਪਈ ਸਾਰੀ ਕਣਕ ਭਿੱਜਣ ਦਾ ਡਰ ਹੈ। ਆੜ੍ਹਤੀਆਂ ਨੇ ਮੌਸਮ ਖ਼ਰਾਬ ਹੁੰਦੇ ਵੇਖਦਿਆਂ ਹੋਇਆਂ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ।

ਜਾਣਕਾਰੀ ਅਨੁਸਾਰ ਮੰਡੀ 'ਚ ਕਰੀਬ 100 ਟਰੱਕ ਕਣਕ ਦੀ ਲਿਫਟਿੰਗ ਕਰ ਰਹੇ ਹਨ ਤੇ ਇਕ ਦੋ ਦਿਨਾਂ ਵਿਚ ਮੰਡੀ ਬਿਲਕੁਲ ਖਾਲੀ ਹੀ ਹੋ ਜਾਵੇਗੀ। ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚ ਕੇ ਚਲੇ ਗਏ ਅਤੇ ਹੁਣ ਆੜ੍ਹਤੀਆਂ ’ਤੇ ਹੀ ਸਾਰੀ ਜ਼ਿੰਮੇਵਾਰੀ ਹੈ। ਜੇਕਰ ਇਸ ਸਬੰਧ ’ਚ ਕੋਈ ਨੁਕਸਾਨ ਹੁੰਦਾ ਹੈ ਤਾਂ ਆੜ੍ਹਤੀਆ ਨੂੰ ਹੀ ਇਸ ਦੀ ਭਰਪਾਈ ਕਰਨੀ ਪਵੇਗੀ।

More News

NRI Post
..
NRI Post
..
NRI Post
..