ਪੱਤਰ ਪ੍ਰੇਰਕ : ਰੋਪੜ ਵਿੱਚ ਵਕੀਲ ਪੁੱਤ ਵੱਲੋਂ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਉਸਦੀ ਪਤਨੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਵਕੀਲ ਦੀ ਪਤਨੀ ਦੀ ਪਛਾਣ ਸੁਦਾ ਵਰਮਾ ਦੇ ਰੂਪ ਵਿੱਚ ਹੋਈ ਹੈ, ਜਿਸਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਦੂਜੇ ਪਾਸੇ ਵਕੀਲ ਅੰਕੁਰ ਵਰਮਾ ਨੂੰ ਅੱਜ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਮਾਂ ਦੀ 15 ਲੱਖ ਰੁਪਏ ਦੀ ਐਫਡੀ ਉਤੇ ਸੀ ਅੱਖ : ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਕੁੱਟਮਾਰ ਦਾ ਮਾਮਲਾ ਪੈਸੇ ਦੇ ਨਾਲ ਸੰਬੰਧਿਤ ਹੈ। ਵਕੀਲ ਦੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਹਤ ਵਿੱਚ ਲਿਖਿਆ ਸੀ ਕਿ ਇਹ ਐੱਫਡੀ ਜਦੋਂ ਪੂਰੀ ਹੋ ਜਾਵੇਗੀ ਤਾਂ ਇਸਦੇ ਪੈਸੇ ਉਸਦੀ ਭੈਣ ਨੂੰ ਦੇ ਦਿੱਤੇ ਜਾਣ। ਦੂਜੇ ਪਾਸੇ ਵਕੀਲ ਪੁੱਤ ਦੇ ਮਨ ਵਿੱਚ ਇਸ ਗੱਲ ਦਾ ਲਾਲਚ ਸੀ ਅਤੇ ਉਹ ਇਹ ਪੈਸੇ ਆਪਣੀ ਭੈਣ ਦੀਪਸ਼ਿਖਾ ਨੂੰ ਨਹੀਂ ਦੇਣਾ ਚਾਹੁੰਦਾ ਸੀ। ਇਸੇ ਨੂੰ ਲੈ ਕੇ ਉਹ ਮਾਂ ਨਾਲ ਕੁੱਟਮਾਰ ਕਰਦਾ ਸੀ।


