IND vs ENG: ਇੰਗਲੈਂਡ ਖਿਲਾਫ ਭਾਰਤੀ ਟੈਸਟ ਟੀਮ ਦਾ ਐਲਾਨ

by jagjeetkaur

ਨਵੀਂ ਦਿੱਲੀ— ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੂੰ ਵੀ ਭਾਰਤੀ ਟੈਸਟ ਟੀਮ 'ਚ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਅਤੇ ਅਈਅਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ।

ਇਸ ਤੋਂ ਇਲਾਵਾ ਮੁਹੰਮਦ ਸ਼ਮੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ, ਜਿਸ ਕਾਰਨ ਉਹ ਇੰਗਲੈਂਡ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਨੇ ਸਿਰਫ ਦੋ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।

ਇਹ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਹੈਦਰਾਬਾਦ 'ਚ ਖੇਡਿਆ ਜਾਵੇਗਾ। ਦੂਜਾ ਮੈਚ 2 ਫਰਵਰੀ ਤੋਂ ਵਿਸ਼ਾਖਾਪਟਨਮ 'ਚ ਸ਼ੁਰੂ ਹੋਵੇਗਾ। ਸੀਰੀਜ਼ ਦਾ ਤੀਜਾ ਮੈਚ ਰਾਜਕੋਟ 'ਚ ਖੇਡਿਆ ਜਾਵੇਗਾ ਜਦਕਿ ਚੌਥਾ ਮੈਚ ਰਾਂਚੀ 'ਚ ਅਤੇ ਆਖਰੀ ਟੈਸਟ ਮੈਚ ਧਰਮਸ਼ਾਲਾ 'ਚ ਖੇਡਿਆ ਜਾਣਾ ਹੈ।

More News

NRI Post
..
NRI Post
..
NRI Post
..