ਅੰਮ੍ਰਿਤਸਰ : 56 ਕਰੋੜ ਦੀ ਹੈਰੋ.ਇਨ ਸਣੇ 2 ਮੁਲਜ਼ਮ ਗ੍ਰਿਫਤਾਰ, ਡ੍ਰੋਨ ਜ਼ਰੀਏ ਪਾਕਿ ਤੋਂ ਮੰਗਵਾਉਂਦੇ ਸਨ ਨਸ਼ਾ

by jagjeetkaur

ਅੰਮ੍ਰਿਤਸਰ ਵਿਚ ਪੁਲਿਸ ਨੇ 8 ਕਿਲੋ ਦੀ ਹੈਰੋਇਨ ਫੜੀ ਹੈ ਜਿਸਦੀ ਕੀਮਤ 56 ਕਰੋੜ ਰੁਪਏ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ ਹੈ।ਇਕ ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੂਜਾ ਮੁਲਜ਼ਮ ਠੇਕੇ ‘ਤੇ ਖੇਤ ਲੈ ਕੇ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਨਸ਼ਾ ਮੰਗਵਾਉਂਦਾ ਸੀ। ਪੁਲਿਸ ਨੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ ਵਿਚ ਥਾਣਾ ਲੋਪੋ ਦੀ ਪੁਲਿਸ ਵੱਲੋਂ 5 ਕਿਲੋ ਹੈਰੋਇਨ ਫੜੀ ਗਈ ਹੈ ਜਿਸ ਦੀ ਕੀਮਤ 35 ਕਰੋੜ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀਕਿ ਜਗਦੀਪ ਸਿੰਘ ਉਰਫ ਹੀਰਾ ਵਾਸੀ ਰਾਨੀਆਂ ਨੇ ਭਾਰਤ-ਪਾਕਿਸਤਾਨ ਬਾਰਡਰ ‘ਤੇ ਜ਼ਮੀਨ ਨੂੰ ਠੇਕੇ ‘ਤੇ ਲਿਆ ਹੋਇਆ ਹੈ। ਜਿਥੋਂ ਉਹ ਡ੍ਰੋਨ ਜ਼ਰੀਏ ਖੇਤਾਂ ਵਿਚ ਹੈਰੋਇਨ ਸੁਟਵਾਉਂਦਾ ਹੈ ਤੇ ਫਿਰ ਟਰੈਕਟਰ ਜ਼ਰੀਏ ਸਪਲਾਈ ਕਰਦਾ ਸੀ। ਪੁਲਿਸ ਨੇ ਟੀਮ ਬਣਾ ਕੇ ਛਾਪਾ ਮਾਰਿਆ ਤੇ ਖੇਤਾਂ ਵਿਚ ਸੁੱਟੀ ਗਈ 5 ਕਿਲੋ ਹੈਰੋਇਨ ਬਰਾਮਦ ਕੀਤੀ। ਨਾਲ ਹੀ ਮੁਲਜ਼ਮ ਜਗਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।

More News

NRI Post
..
NRI Post
..
NRI Post
..