ਸਿੱਧੂ ਦੀ ਮੁਸਲਿਮਾਂ ਨੂੰ ਵਿਵਾਦਤ ਅਪੀਲ – ਮੋਦੀ ਦੇ ਖਿਲਾਫ ਇਕਜੁਟ ਕਰੋ ਵੋਟ

by

ਕਟਿਆਰ , 16 ਅਪ੍ਰੈਲ ( NRI MEDIA )

ਭਾਰਤ ਵਿੱਚ ਲੋਕਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸੀ ਪਾਰਾ ਗਰਮ ਹੈ ਅਤੇ ਸਿਆਸੀ ਨੇਤਾ ਲੋਕਾਂ ਨੂੰ ਭਰਮਾਉਣ ਲਈ ਇਕ ਦੂਜੇ ਤੇ ਤਿੱਖੇ ਨਿਸ਼ਾਨੇ ਵਿੰਨ ਰਹੇ ਹਨ , ਭਾਰਤੀ ਚੋਣ ਕਮਿਸ਼ਨ ਦੀ ਸਖਤੀ ਦੇ ਬਾਵਜੂਦ ਨੇਤਾ ਵਿਗੜੇ ਬੋਲ ਬੋਲਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ , ਹੁਣ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਇੱਕ ਬਿਆਨ ਨੇ ਵਿਵਾਦ ਸ਼ੁਰੂ ਕਰ ਦਿੱਤਾ ਹੈ , ਇਸ ਬਿਆਨ ਵਿੱਚ ਸਿੱਧੂ ਵਲੋਂ ਮੁਸਲਿਮ ਭਾਈਚਾਰੇ ਨੂੰ ਇਕਜੁੱਟ ਹੋ ਕੇ ਮੋਦੀ ਖਿਲਾਫ ਵੋਟ ਕਰਨ ਲਈ ਕਿਹਾ ਹੈ , ਸਿੱਧੂ ਨੇ ਇਹ ਬਿਆਨ ਬਿਹਾਰ ਦੇ ਕਟਿਹਾਰ ਵਿੱਚ ਦਿੱਤਾ ਹੈ |


ਕਟਿਹਾਰ  ਲੋਕ ਸਭਾ ਦੇ ਬਲਰਾਮਪੁਰ ਵਿਧਾਨ ਸਭਾ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਘਾਟ ਗਿਣਤੀ ਮੁਸਲਿਮ ਇਸ ਇਲਾਕੇ ਵਿੱਚ ਬਹੁਗਿਣਤੀ ਹਨ ,ਇਸ ਲਈ ਜੇ ਮੁਸਲਿਮ ਭਾਈਚਾਰੇ ਵਲੋਂ ਇਕਜੁੱਟ ਹੋ ਕੇ ਮੋਦੀ ਖਿਲਾਫ ਵੋਟਿੰਗ ਕੀਤੀ ਜਾਂਦੀ ਹੈ ਤਾਂ ਕਾਂਗਰਸੀ ਨੇਤਾ ਤਾਰਿਕ ਅਨਵਰ ਨੂੰ ਨਹੀਂ ਹਰਾਇਆ ਜਾ ਸਕਦਾ ਹੈ|


ਇਸ ਤੋਂ ਪਹਿਲਾ ਭਾਰਤੀ ਚੋਣ ਕਮਿਸ਼ਨ ਨੇ ਚੋਣ ਮੁਹਿੰਮ ਦੇ ਦੌਰਾਨ ਵੱਡੇ ਆਗੂਆਂ ਦੇ ਵਿਗੜੇ ਬੋਲਾਂ ਤੇ ਸਖ਼ਤ ਇਤਰਾਜ਼ ਜਤਾਇਆ ਸੀ , ਕਮਿਸ਼ਨ ਵਲੋਂ ਬਸਪਾ ਸੁਪਰੀਮੋ ਮਾਇਆਵਤੀ , ਕੇਂਦਰੀ ਮੰਤਰੀ ਮੇਨਕਾ ਗਾਂਧੀ , ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜਮ ਖਾਨ ਨੂੰ ਚੋਣ ਪ੍ਰਚਾਰ ਲਈ ਬੈਨ ਕੀਤਾ ਹੈ , ਮਾਇਆਵਤੀ ਅਤੇ ਮੇਨਕਾ ਗਾਂਧੀ 48 ਘੰਟੇ , ਜਦਕਿ ਯੋਗੀ ਅਤੇ ਆਜਮ ਖਾਨ 72 ਘੰਟੇ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ |


More News

NRI Post
..
NRI Post
..
NRI Post
..