ਭਾਰਤ ਵਿੱਚ ਅੱਜ ਦੂਜੇ ਗੇੜ ਦੀਆਂ ਲੋਕਸਭਾ ਚੋਣਾਂ ਦੀ ਵੋਟਿੰਗ – 95 ਸੀਟਾਂ ਉੱਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਵੋਟਰ
ਨਵੀਂ ਦਿੱਲੀ , 18 ਅਪ੍ਰੈਲ ( NRI MEDIA )
ਭਾਰਤ ਵਿੱਚ ਅੱਜ ਦੂਜੇ ਗੇੜ ਲਈ ਲੋਕਸਭਾ ਚੋਣਾਂ ਦੀ ਵੋਟਿੰਗ ਹੋ ਰਹੀ ਹੈ , ਲੋਕ ਸਭਾ ਚੋਣਾਂ ਲਈ ਇਕ ਕੇਂਦਰ ਸ਼ਾਸਤ ਪ੍ਰਦੇਸ਼ ਅਤੇ 11 ਸੂਬਿਆਂ ਵਿੱਚ 95 ਸੀਟਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ , ਦੂਜੇ ਪੜਾਅ ਵਿੱਚ 97 ਸੀਟਾਂ 'ਤੇ ਵੋਟਿੰਗ ਹੋਣੀ ਸੀ ਪਰ ਤਾਮਿਲਨਾਡੂ ਦੀ ਵੈਲੋਰ ਸੀਟ ਅਤੇ ਤ੍ਰਿਪੁਰਾ ਈਸਟ ਵਿੱਚ ਚੋਣ ਨੂੰ ਰੱਦ ਕੀਤਾ ਗਿਆ ਹੈ , ਦੂਜੇ ਪੜਾਅ ਵਿਚ 15.79 ਕਰੋੜ, ਵੋਟਰ 1629 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ , ਇਸ ਪੜਾਅ ਲਈ 1.81 ਲੱਖ ਪੋਲਿੰਗ ਬੂਥ ਬਣਾਏ ਗਏ ਹਨ , 5 ਸੂਬਿਆਂ ਵਿੱਚ 68 ਅਜਿਹੀਆਂ ਸੀਟਾਂ ਹਨ ਜਿਥੇ ਸਿਧੇ ਤੌਰ ਤੇ ਐਨ.ਡੀ.ਏ.-ਯੂ.ਪੀ.ਏ. ਵਿੱਚ ਸਿੱਧਾ ਮੁਕਾਬਲਾ ਹੈ , ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ |
ਇਸ ਪੜਾਅ ਵਿਚ ਅੰਨਾ ਡੀਐਮਕੇ ਨੂੰ 35 ਸੀਟਾਂ ਬਚਾਉਣ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਭਾਜਪਾ ਨੂੰ 26 ਸੀਟਾਂ ਬਚਾਉਣੀਆਂ ਪੈਣਗੀਆਂ , ਦੂਜੇ ਪੜਾਅ ਵਿਚ 13 ਸੂਬਿਆਂ ਦੀਆਂ 95 ਸੀਟਾਂ ਉੱਤੇ ਵੋਟਿੰਗ ਹੋਵੇਗੀ , ਇਸ ਪੜਾਅ ਵਿਚ ਕਾਂਗਰਸ ਦੀਆਂ 11 ਸੀਟਾਂ, ਸ਼ਿਵ ਸੈਨਾ ਦੀਆਂ ਚਾਰ ਸੀਟਾਂ, ਬੀਜੇਡੀ ਦੇ 3, ਰਾਜਦ ਅਤੇ ਜੇ.ਡੀ.ਐਸ., ਸੀ.ਪੀ.ਐਮ., ਜੇਡੀਯੂ, ਤ੍ਰਿਣਮੂਲ ਕਾਂਗਰਸ, ਐਨਸੀਪੀ, ਨੈਸ਼ਨਲ ਕਾਨਫਰੰਸ, ਏ.ਆਈ.ਡੀ.ਐੱਫ., ਪੀ.ਐੱਮ.ਕੇ. ਅਤੇ ਏ.ਆਈ.ਆਰ.ਆਰ.ਸੀ. ਨੂੰ ਵੀ ਆਪਣੀਆਂ ਸੀਟਾਂ ਬਚਾਉਣ ਦੀ ਚੁਣੌਤੀ ਹੋਵੇਗੀ |
ਦੂਜੇ ਪੜਾਅ ਵਿਚ ਤਾਮਿਲਨਾਡੂ ਦੀਆਂ 38, ਕਰਨਾਟਕ ਵਿਚ 14, ਮਹਾਰਾਸ਼ਟਰ ਵਿਚ 10, ਉੱਤਰ ਪ੍ਰਦੇਸ਼ ਵਿਚ 8, ਅਸਾਮ, ਬਿਹਾਰ ਅਤੇ ਉੜੀਸਾ ਵਿਚ ਪੰਜ-ਪੰਜ ਅਤੇ ਪੱਛਮੀ ਬੰਗਾਲ ਵਿਚ ਤਿੰਨ ਅਤੇ ਜੰਮੂ ਅਤੇ ਕਸ਼ਮੀਰ ਵਿਚ ਦੋ ਸੀਟਾਂ ਇਸ ਦੇ ਨਾਲ, ਮਨੀਪੁਰ, ਤ੍ਰਿਪੁਰਾ ਅਤੇ ਪੁਡੂਚੇਰੀ ਵਿਚ ਇਕ ਇਕ ਸੀਟ ਲਈ ਵੋਟਿੰਗ ਹੋਵੇਗੀ ,ਪਹਿਲੇ ਪੜਾਅ ਵਿਚ, 11 ਅਪਰੈਲ ਨੂੰ, 20 ਸੂਬਿਆਂ ਵਿਚ ਲੋਕ ਸਭਾ ਦੀਆਂ 91 ਸੀਟਾਂ ਉੱਤੇ ਵੋਟਿੰਗ ਹੋਈ ਸੀ |
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਲੋਕਸਭਾ ਚੋਣਾਂ ਨੂੰ ਲੈ ਕੇ 7 ਪੜਾਅ ਵਿੱਚ ਵੋਟਿੰਗ ਹੋਵੇਗੀ , ਪੂਰੇ ਭਾਰਤ ਵਿੱਚ ਚੋਣਾਂ ਹੋਣ ਤੋਂ ਬਾਅਦ 23 ਮਈ ਨੂੰ ਇਸਦੇ ਨਤੀਜੇ ਆਉਣਗੇ |



