ਭਾਰਤ ਵਿੱਚ ਅੱਜ ਚੌਥੇ ਗੇੜ ਦੀਆਂ ਲੋਕਸਭਾ ਚੋਣਾਂ – 9 ਸੂਬਿਆਂ ਦੀਆਂ 72 ਸੀਟਾਂ ਉੱਤੇ ਵੋਟਿੰਗ ਜਾਰੀ

by

ਨਵੀਂ ਦਿੱਲੀ , 29 ਅਪ੍ਰੈਲ ( NRI MEDIA )

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਅੱਜ 9 ਸੂਬਿਆਂ ਦੀਆਂ 72 ਲੋਕਸਭਾ ਸੀਟਾਂ ਉੱਤੇ ਵੋਟਿੰਗ ਜਾਰੀ ਹੈ , ਚੌਥੇ ਪੜਾਅ ਵਿਚ 12 ਕਰੋੜ 79 ਲੱਖ ਲੋਕ ਵੋਟ ਕਰਨਗੇ , ਇਨਾਂ ਸੀਟਾਂ ਉੱਤੇ 943 ਉਮੀਦਵਾਰ ਮੈਦਾਨ ਵਿਚ ਹਨ , ਇਨ੍ਹਾਂ ਵਿੱਚੋਂ 33% ਕਰੋੜਪਤੀ ਹਨ ਜਦਕਿ 23% ਉੱਤੇ ਅਪਰਾਧਿਕ ਮਾਮਲੇ ਦਰਜ ਹਨ ,  ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ , ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ 13-13,ਪੱਛਮੀ ਬੰਗਾਲ ਦੀਆਂ 8 , ਮੱਧ ਪ੍ਰਦੇਸ਼, ਉੜੀਸਾ ਦੀਆਂ 6-6, ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਤਿੰਨ ਸੀਟਾਂ ਤੇ ਵੋਟਿੰਗ ਕੀਤੀ ਜਾ ਰਹੀ ਹੈ , ਪਿਛਲੇ ਗੇੜਾ ਵਿੱਚ ਹਿੰਸਕ ਝੜਪ ਨੂੰ ਦੇਖਦੇ ਹੋਏ ਇਸ ਵਾਰ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ |


ਰਾਜਸਥਾਨ-ਮੱਧ ਪ੍ਰਦੇਸ਼ ਵਿੱਚ ਭਾਜਪਾ-ਕਾਂਗਰਸ ਦਰਮਿਆਨ ਲੜਾਈ


ਚੌਥੇ ਪੜਾਅ ਵਿੱਚ, ਮੱਧ ਪ੍ਰਦੇਸ਼ ਦੀਆਂ 6 ਸੀਟਾਂ ਅਤੇ ਰਾਜਸਥਾਨ ਵਿੱਚ 13 ਸੀਟਾਂ ਉੱਤੇ ਕਾਂਗਰਸ-ਭਾਜਪਾ ਦੀ ਸਿੱਧੀ ਲੜਾਈ ਹੈ , 2014 ਵਿਚ, ਭਾਜਪਾ ਨੇ ਮੱਧ ਪ੍ਰਦੇਸ਼ (ਸੀਧੀ, ਸ਼ਾਹਦੋਲ, ਜਬਲਪੁਰ, ਮੰਡਲਾ, ਬਾਲਘਾਟ) ਦੀਆਂ ਇਨ੍ਹਾਂ ਛੇ ਵਿਚੋਂ ਪੰਜ ਸੀਟਾਂ ਜਿੱਤ ਲਈਆਂ ਸਨ ਜਦਕਿ ਛਿੰਦਵਾੜਾ ਦੀ ਪੁਰਾਣੀ ਸੀਟ ਕਾਂਗਰਸ ਦੇ ਖਾਤੇ ਵਿਚ ਗਈ ਸੀ , ਭਾਜਪਾ ਨੇ ਰਾਜਸਥਾਨ ਦੀਆਂ ਇਹ ਸਾਰੀਆਂ 13 ਸੀਟਾਂ ਜਿੱਤੀਆਂ ਸਨ |


ਉੱਤਰ ਪ੍ਰਦੇਸ਼ ਵਿੱਚ ਤਿੰਨ ਪੱਖੀ ਮੁਕਾਬਲਾ


ਉੱਤਰ ਪ੍ਰਦੇਸ਼ ਵਿਚ 13 ਸੀਟਾਂ ਵਿਚੋਂ 2014 ਵਿਚ ਭਾਜਪਾ ਨੇ 12 ਜਿੱਤੀਆਂ ਸਨ, ਜਦਕਿ ਸਿਰਫ ਕਾਨੋਜ, ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੇ ਜਿੱਤੀ ਸੀ , ਇਸ ਸਮੇਂ, ਇਨ੍ਹਾਂ ਸੀਟਾਂ ਉੱਤੇ ਕਾਂਗਰਸ-ਭਾਜਪਾ ਅਤੇ ਗੱਠਜੋੜ ( ਐਸਪੀ - ਬੀਐਸਪੀ ) ਵਿਚਕਾਰ ਤਿੰਨ ਪੱਖੀ ਮੁਕਾਬਲਾ ਮੰਨਿਆ ਜਾ ਰਿਹਾ ਹੈ |


ਮਹਾਰਾਸ਼ਟਰ ਵਿਚ ਐਨਡੀਏ ਨੇ 17 ਸੀਟਾਂ ਜਿੱਤੀਆਂ ਸਨ 


ਚੌਥੇ ਪੜਾਅ ਵਿਚ ਮਹਾਰਾਸ਼ਟਰ ਵਿਚ 17 ਸੀਟਾਂ ਤੇ ਵੋਟਿੰਗ ਕੀਤੀ ਜਾ ਰਹੀ ਹੈ ,  2014 ਵਿਚ, ਐਨਡੀਏ (ਸ਼ਿਵ ਸੈਨਾ-9 ਅਤੇ ਭਾਜਪਾ -8) ਨੇ ਇਨਾਂ ਸਾਰੀਆਂ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ |


ਬੰਗਾਲ ਵਿਚ ਤ੍ਰਿਣਮੂਲ ਅਤੇ ਉੜੀਸਾ ਵਿਚ ਬੀਜੂ ਜਨਤਾ ਦਾ ਦਬਦਬਾ 

ਚੌਥੇ ਪੜਾਅ ਵਿੱਚ, ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ਉੱਤੇ ਵੋਟਿੰਗ ਹੋ ਰਹੀ ਹੈ ,ਇਨਾਂ ਅੱਠ ਸੀਟਾਂ ਵਿੱਚੋ ਕਾਂਗਰਸ ਨੇ 2014 ਵਿੱਚ ਬੈਰਾਮਪੁਰ ਅਤੇ ਬੀਜੇਪੀ ਨੇ ਆਸਨਸੋਲ ਸੀਟਾਂ ਜਿੱਤੀਆਂ ਸਨ , ਤ੍ਰਿਣਮੂਲ ਨੇ ਬਾਕੀ ਸਾਰੀਆਂ 6 ਸੀਟਾਂ 'ਤੇ ਕਬਜ਼ਾ ਕੀਤਾ ਸੀ , ਦੂਜੇ ਪਾਸੇ, 2014 ਵਿਚ ਉੜੀਸਾ ਦੀਆਂ ਛੇ ਸੀਟਾਂ ਉੱਤੇ ਬੀਜੂ ਜਨਤਾ ਦਲ ਨੇ ਬਾਜ਼ੀ ਮਾਰੀ ਸੀ , ਇਸ ਵਾਰ ਇਨਾਂ ਸੂਬਿਆਂ ਵਿੱਚ ਬੀਜੇਪੀ ਕੁਝ ਕਮਾਲ ਕਰ ਸਕਦੀ ਹੈ |

More News

NRI Post
..
NRI Post
..
NRI Post
..