ਬਟਾਲਾ : ਕਾਲਾ ਨੰਗਲ 'ਚ ਇਕ ਸੱਤ ਮਹੀਨੇ ਦੀ ਗਰਭਵਤੀ ਤੰਤਰ-ਮੰਤਰ ਦੀ ਭੇਟ ਚੜ੍ਹ ਗਈ। ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਗਰਭਵਤੀ ਨੂੰ ਮਾਰ ਮੁਕਾਇਆ ਅਤੇ ਉਸ ਦੇ ਢਿੱਡ 'ਚੋਂ ਬੱਚੇ ਨੂੰ ਕੱਢ ਕੇ ਦਬਾ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ 'ਚ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।ਕਾਲਾਨੰਗਲ ਨਿਵਾਸੀ ਜਸਬੀਰ ਕੌਰ (30) ਦੀ ਲਾਸ਼ ਦੋ ਦਿਨ ਤਕ ਪੇਟੀ 'ਚ ਬੰਦ ਕਰ ਕੇ ਰੱਖੀ ਗਈ।
ਇਸ ਤੋਂ ਬਾਅਦ ਉਸ ਦੇ ਗਰਭ ਵਿਚ ਪਲ਼ ਰਹੇ ਬੱਚੇ ਨੂੰ ਢਿਡ ਪਾੜ ਕੇ ਕੱਢਿਆ ਗਿਆ। ਬੱਚੇ ਨੂੰ ਬਾਅਦ 'ਚ ਘਰ ਦੀਆਂ ਪੌੜੀਆਂ ਹੇਠ ਦਬਾ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਪਿੰਡ ਦੀ ਹੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ। ਮੌਕੇ 'ਤੇ ਡਿਸਟ੍ਰਿਕਟ ਮੈਜਿਸਟ੍ਰੇਟ ਪਹੁੰਚੇ। ਉਨ੍ਹਾਂ ਪਿੰਡ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਔਰਤ ਰਾਵੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।



