ਅਲਬਰਟਾ ,2 ਮਈ (ਰਣਜੀਤ ਕੌਰ):
ਮੰਗਲਵਾਰ ਨੂੰ ਆਪਣੀ ਕੈਬਿਨੇਟ ਵਿਚ ਸੌਂਹ ਚੁੱਕਣ ਦੇ ਸਮਾਗਮ ਵਿਚ ਯੂਨਾਈਟਡ ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਜੇਸਨ ਕੈਨੀ ਨੇ ਕਿਹਾ ਕਿ ਅਲਬਰਟਾ ਦੀ ਨਵੀਂ ਸਰਕਾਰ ਸੂਬੇ ਵਿਚ ਨਵੀਂ ਆਰਥਿਕ ਖੁਸ਼ਹਾਲੀ ਲਿਆਉਣ ਲਈ ਕੰਮ ਕਰਨ ਲਈ ਤਿਆਰ ਹੈ। ਐਡਮਿੰਟਨ ਦੇ ਸਰਕਾਰੀ ਹਾਊਸ ਵਿਚ ਸਰਕਾਰੀ ਸਮਾਗਮ ਤੋਂ ਬਾਅਦ ਕੈਨੀ ਨੇ ਕਿਹਾ ਕਿ ਉਨ੍ਹਾਂ ਕੋਲ ਕੰਮ ਕਰਨ ਲਈ ਬਹੁਤ ਸਾਰੀਆਂ ਵਚਨਬੱਧਤਾਵਾਂ ਹਨ ਅਤੇ ਉਹ ਲਗਾਤਾਰ ਵਧੀਆ ਨੌਕਰੀਆ ਪੈਦਾ ਕਰਨ, ਆਰਥਿਕਤਾ ਨੂੰ ਵਧਾਉਣ ਅਤੇ ਦੱਖਣ ਵਿਚ ਆਪਣੇ ਉਤਪਾਦਾਂ ਨੂੰ ਵੇਚਣ ਲਈ ਨਵੇਂ ਰਸਤੇ ਬਣਾਉਣਗੇ।
ਉਨ੍ਹਾਂ ਫੈਡਰਲ ਸਰਕਾਰ ਨਾਲ ਕਾਰਬਨ ਟੈਕਸ ਉਤੇ ਲੜਾਈ ਦੀ ਸੰਭਾਵਨਾ , ਪ੍ਰਸਤਾਵਿਤ ਕਾਨੂੰਨ ਜੋਂ ਕਿ ਭਾਰੀ ਤੇਲ ਦੇ ਟੈਂਕਰਾਂ ਤੇ ਪਾਬੰਧੀ ਲਗਾ ਦੇਵੇਗਾ ਅਤੇ ਪ੍ਰੋਜੈਕਟਾਂ ਨੂੰ ਵਾਤਾਵਰਨ ਤੌਰ ਤੇ ਕਿਵੇਂ ਮੁਲਾਂਕਣ ਕੀਤਾ ਜਾਂਦਾ ਹੈ ਇਸ ਨੂੰ ਵੀ ਬਦਲਣ ਵਿਚ ਅੰਤਰ ਸਰਕਾਰੀ ਸੰਬੰਧਾਂ ਦੀ ਭੂਮਿਕਾ ਬਾਰੇ ਗੱਲ ਕੀਤੀ।
ਸਮਾਰੋਹ ਤੋਂ ਬਾਅਦ ਕੈਨੀ ਨੇ ਆਪਣੀ ਪਹਿਲੀ ਕੈਬਿਨੇਟ ਮੀਟਿੰਗ ਬੁਲਾਉਣ ਦੀ ਯੋਜਨਾ ਬਣਾਈ। ਉਨ੍ਹਾਂ ਕਿਹਾ ਕਿ ਉਨਾਂ ਦੀ ਸਰਕਾਰ ਵਲੋਂ ਪਹਿਲਾ ਬਿੱਲ ਅਲਬਰਟਾ ਦੇ ਕਾਰਬਨ ਟੈਕਸ ਨੂੰ ਖਤਮ ਕਰਨ ਲਈ ਹੋਵੇਗਾ ਜੋਂ ਕਿ ਵਿਧਾਨ ਸਭਾ ਦੇ ਬਸੰਤ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ ਇਸਦੇ ਨਾਲ ਹੀ ਉਹਨਾਂ ਨੇ ਬਿੱਲ-12 ਦੀ ਘੋਸ਼ਣਾ ਕੀਤੀ ਜੋ ਕਿ ਪਹਿਲੀ ਐੱਨ.ਡੀ.ਪੀ. ਸਰਕਾਰ ਦੁਆਰਾ ਪਾਸ ਕੀਤਾ ਗਿਆ ਸੀ ਪਰ ਕਦੀ ਵੀ ਕਾਨੂੰਨ ਵਿਚ ਲਾਗੂ ਨਹੀਂ ਹੋਇਆ।ਹੋ ਸਕਦਾ ਹੈ ਕਿ ਕਾਰਜ ਸੂਚੀ ਵਿਚ ਸ਼ਾਮਿਲ ਹੋਵੇ ਪਰ ਕੈਨੀ ਨੇ ਕੈਬਿਨੇਟ ਦੀ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨਾਂ ਦਾ ਤੇਲ ਦੇ ਸ਼ਿਪਮੈਟਸ ਨੂੰ ਘਟਾਉਣ ਜਾਂ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ ਉਹ ਬਸ ਇਹ ਦਿਖਾਉਣਾ ਚਾਹੁੰਦੇ ਹਨ ਸਾਡੀ ਸਰਕਾਰ ਅਲਬਰਟਾ ਦੇ ਮਹੱਤਵਪੂਰਨ ਆਰਥਿਕ ਹਿੱਤਾਂ ਦੀ ਰਾਖੀ ਕਰਨ ਲਈ ਕਿੰਨੀ ਗੰਭੀਰ ਹੈ।
ਸਾਬਕਾ ਆਰਥਿਕ ਵਿਕਾਸ ਮੰਤਰੀ ਡੇਰਨ ਬਿਲਸ ਨੇ ਕਿਹਾ ਕੀ ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਨੇ ਕੈਨੀ ਨੂੰ ਬਿੱਲ-12 ਦੀ ਘੋਸ਼ਣਾ ਨਾ ਕਰਨ ਲਈ ਕਿਹਾ ਹੈ ਉਨਾਂ ਕਿਹਾ ਕਿ ਤੁਸੀ ਇਸ ਬਿੱਲ ਦੀ ਘੋਸ਼ਣਾ ਉਦੋਂ ਕਰਦੇ ਨੇ ਜਦੋਂ ਤੁਸੀਂ ਇਸਨੂੰ ਇਸਤੇਮਾਲ ਕਰਨਾ ਹੋਵੇ,ਜੇਕਰ ਨਹੀਂ ਤਾਂ ਤੁਸੀਂ ਕਈ ਸਾਲਾਂ ਤਕ ਕੋਰਟ ਦੀਆ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹੋ।
ਬਿਲੱਸ ਜੋਂ ਕਿ ਹੁਣ ਪਾਰਟੀ ਲੀਡਰ ਨੋਟਲੀ ਦੇ ਨਾਲ ਵਿਰੋਧੀ ਧਿਰ ਵਿਚ ਬੈਠਣਗੇ ਉਨਾਂ ਕਿਹਾ ਕਿ ਅਲਬਰਟਾ ਦੇ ਨਿਵਾਸੀਆਂ ਨੂੰ ਗੁਸੈਲ ਨਹੀਂ ਰਣਨੀਤਿਕ ਪ੍ਰੀਮੀਅਰ ਦੀ ਜਰੂਰਤ ਹੈ ,ਬਿੱਲਸ ਨੇ ਕੈਨੀ ਨੂੰ ਕੈਬਿਨੇਟ ਵਿਚ 23 ਮੈਂਬਰਾਂ ਵਿਚੋਂ ਸਿਰਫ਼ 7 ਔਰਤਾਂ ਚੁਣਨ ਲਈ ਅਤੇ ਮੈਡੀਕਲ ਹਾਟ, ਲੇਥਬ੍ਰਿਜ ਤੇ ਫੋਰਟ ਮੈਕਮੁਰੀ ਤੋਂ ਕੋਈ ਵੀ ਪ੍ਰਤੀਨਿਧੀ ਨਾ ਹੋਣ ਅਤੇ ਉੱਤਰੀ ਤੇ ਦੱਖਣੀ ਅਲਬਰਟਾ ਵਿਚੋਂ ਵੀ ਸਿਰਫ 1-1 ਹੀ ਪ੍ਰਤੀਨਿਧੀ ਹੋਣ ਤੇ ਆਲੋਚਨਾ ਕੀਤੀ। ਉਨਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਕੁਝ ਦਿਨਾਂ ਵਿਚ ਆਲੋਚਕ ਅਹੁਦਿਆਂ ਦੀ ਘੋਸ਼ਣਾ ਕਰਨ ਦੀ ਯੋਜਨਾ ਬਣਾ ਰਹੀ ਹੈ |
ਕੈਨੀ ਨੇ ਦਸਿਆ ਕਿ ਕੈਬਿਨੇਟ ਵਿਚ 20 ਮੰਤਰੀ ਅਤੇ 3 ਸਹਯੋਗੀ ਮੰਤਰੀ ਹੋਣਗੇ ਜਿਨ੍ਹਾਂ ਵਿਚੋਂ ਇਕ ਲਾਲ ਟੇਪ ਨੂੰ ਘਟਾਉਣ ਵਿਚ ਸਮਰਪਿਤ ਹੋਵੇਗਾ।ਇਨਾ 23 ਮੈਂਬਰਾਂ ਵਿਚੋਂ 7 ਔਰਤਾਂ ਅਤੇ 7 ਪਿਛਲੇ ਐੱਮ.ਐੱਲ.ਏ. ਦੀ ਵਾਪਸੀ ਹੋਏਗੀ।ਸਭ ਤੋਂ ਵਡਾ ਦਲ੍ਹ ਕੈਲਗਰੀ ਤੋਂ ਹੈ ਜਿਸ ਵਿਚ 13 ਮੈਂਬਰ ਹਨ ਜਿਸ ਵਿੱਚ ਪ੍ਰੀਮੀਅਰ ਵੀ ਸ਼ਾਮਲ ਹੈ।
ਐਡਮਿੰਟਨ ਦੇ ਐੱਮ. ਐੱਲ. ਏ. ਕੇਸੀ ਮਾਡੂ ਵੀ ਕੈਬਿਨੇਟ ਵਿਚ ਸ਼ਾਮਲ ਹਨ।ਇਸ ਤੋਂ ਇਲਾਵਾ ਕੈਬਿਨੇਟ ਵਿਚ ਉੱਤਰੀ ਅਤੇ ਦੱਖਣੀ ਅਲਬਰਟਾ ਵਿਚੋਂ ਵੀ ਇੱਕ ਇੱਕ ਹੀ ਪ੍ਰਤੀਨਿਧੀ ਜੋਂ ਕਿ ਵਿੱਤ ਮੰਤਰੀ ਟਰੈਵਿਸ ਟੂਊਜ਼ ਜੋਂ ਕਿ ਗ੍ਰੈਂਡ ਪ੍ਰੇਰੀ ਵਾਪਿਟੀ ਲਈ ਐੱਮ. ਐਲ. ਏ. ਚੁਣੇ ਗਏ ਹਨ ਅਤੇ ਗ੍ਰਾਂਟ ਹੰਟਰ ਜੋਂ ਕਿ ਇਕਲੌਤੇ ਰੂਰਲ ਪ੍ਰਤੀਨਿਧੀ ਹਨ ਜੋਂ ਕਿ ਤਬੇਰ ਵਾਰਨਰ ਲਈ ਐੱਮ. ਐੱਲ. ਏ. ਚੁਣੇ ਗਏ ਹਨ ਇਨ੍ਹਾਂ ਨੂੰ ਸਰਕਾਰ ਦੀ ਲਾਲ ਟੇਪ ਨੂੰ ਘਟਾਉਣ ਲਈ ਸਹਿਯੋਗੀ ਮੰਤਰੀ ਨਿਯੁਕਤ ਕੀਤਾ ਗਿਆ ਹੈ।



