ਚੰਡੀਗੜ੍ਹ , 02 ਮਈ ( NRI MEDIA )
ਪੰਜਾਬ ਦੇ ਮੰਤਰੀ ਅਤੇ ਕਾਂਗਰਸ ਦੇ ਫਾਇਰ ਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ , ਮੋਦੀ ਨੂੰ ਘੇਰਦੇ ਹੋਏ ਸਿੱਧੂ ਨੇ ਕਿਹਾ ਕਿ ਬੀਜੇਪੀ ਚਾਹੇ ਜਿੰਨੀ ਵਾਰ ਮਰਜ਼ੀ ਚੋਣ ਕਮਿਸ਼ਨ ਤੋਂ ਮੇਰੀ ਸ਼ਿਕਾਇਤ ਕਰ ਦੇਵੇ ਪਰ ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ , ਕਮਜ਼ੋਰ ਲੋਕ ਸ਼ਿਕਾਇਤ ਕਰਦੇ ਹਨ, ਮਜ਼ਬੂਤ ਲੋਕ ਸਾਹਮਣਾ ਕਰਦੇ ਹਨ , ਚੰਡੀਗੜ ਵਿਚ ਚੋਣ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦਿੱਤਾ , ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੇਕੂ ਬੁਲਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਭੇਜਿਆ ਸੀ ਜਿਸ ਤੋਂ ਬਾਅਦ ਸਿੱਧੂ ਨੇ ਇਹ ਨਿਸ਼ਾਨਾ ਸਾਧਿਆ ਹੈ |

ਸਿੱਧੂ ਬੁੱਧਵਾਰ ਨੂੰ ਸੇੈਕਟਰ -22 ਵਿੱਚ ਕਾਂਗਰਸ ਉਮੀਦਵਾਰ ਪਵਨ ਬਾਂਸਲ ਦੇ ਸਮਰਥਨ ਵਿੱਚ ਆਯੋਜਿਤ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਸਿੱਧੂ ਨੇ ਪ੍ਰਧਾਨਮੰਤਰੀ ਮੋਦੀ ਨੂੰ ਅੰਬਾਨੀ ਅਤੇ ਅਡਾਨੀ ਦਾ ਚੌਕੀਦਾਰ ਦੱਸਿਆ , ਸਿੱਧੂ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਂਸਲ ਨੂੰ ਆਪਣਾ ਬਣਾ ਲੋ . ਉਹ ਤੁਹਾਡੇ ਦੁੱਖ ਸੁਖ ਦੇ ਸਾਥੀ ਬਣ ਕੇ ਰਹਿਣਗੇ |
ਸਿੱਧੂ ਨੇ ਦੋਸ਼ ਲਗਾਏ ਕਿ ਪੀ ਐੱਮ ਮੋਦੀ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਮਹਾਰਤ ਰੱਖਦੇ ਹਨ , ਭਾਜਪਾ ਆਗੂ ਮੋਦੀ ਦੇ ਨਾਂਅ 'ਤੇ ਵੋਟ ਮੰਗਦੇ ਹਨ ਪੀ ਐੱਮ ਮੋਦੀ ਫੌਜ ਦੇ ਨਾਮ ਤੇ ਵੋਟ ਮੰਗ ਰਹੇ ਹਨ , ਵਾਰਾਨਸੀ ਵਿਚ ਇਕ ਫੌਜੀ ਮੋਦੀ ਦੇ ਖਿਲਾਫ ਵੋਟ ਮੰਗ ਰਿਹਾ ਹੈ , ਬੀਤੇ ਪੰਜ ਸਾਲ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ , ਉਲਟਾ ਲੋਕਾਂ ਨੂੰ ਧਰਮ ਦੇ ਨਾਵਾਂ ਤੇ ਵੰਡ ਕੇ ਰਾਜਨੀਤੀ ਕੀਤੀ ਜਾ ਰਹੀ ਹੈ , ਉਨ੍ਹਾਂ ਕਿਹਾ ਕਿ ਭਾਜਪਾ ਨੇ ਬੀਤੇ ਪੰਜ ਵਰ੍ਹੇ ਸਿਰਫ ਮੰਦਰ-ਮਸਜਿਦ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਰਹੇ ਹਨ , ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੀ ਅਤੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ |



