ਵਾਸ਼ਿੰਗਟਨ / ਮਾਸਕੋ , 05 ਮਈ ( NRI MEDIA )
ਵੈਨੇਜ਼ੁਏਲਾ ਦੇ ਮੁੱਦੇ ਤੇ ਅਮਰੀਕਾ ਅਤੇ ਰੂਸ ਨੇ ਹੁਣ ਗੱਲਬਾਤ ਸ਼ੁਰੂ ਕਰ ਦਿੱਤੀ ਹੈ , ਹੁਣ ਦੋਵੇਂ ਦੇਸ਼ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕੱਢਣਾ ਚਾਹੁੰਦੇ ਹਨ , ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟ੍ਰੱਪ ਨੇ ਕਿਹਾ ਕਿ ਦੱਖਣੀ ਅਮਰੀਕੀ ਦੇਸ਼ ਵੇਨੇਜ਼ੂਏਲਾ ਵਿੱਚ ਚੱਲ ਰਹੇ ਸੰਕਟ ਦੌਰਾਨ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੇਹੱਦ ਜੋਸ਼ੀਲੇ ਢੰਗ ਨਾਲ ਗੱਲਬਾਤ ਕੀਤੀ ਹੈ |
ਅਮਰੀਕੀ ਨੇਤਾ ਅਤੇ ਰੂਸੀ ਨੇਤਾ ਦੀ ਇਕ ਘੰਟੇ ਚੱਲੀ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਹ ਬਿਆਨ ਜਾਰੀ ਕੀਤਾ ਹੈ, ਇਹ ਗੱਲਬਾਤ ਉਦੋਂ ਹੋਈ ਜਦੋਂ ਵਿਰੋਧੀ ਧਿਰ ਦੇ ਲੀਡਰ ਜੁਆਨ ਗੁਆਡੋ ਦੇ ਪੱਖ ਵਿੱਚ ਫ਼ੌਜ ਵਿੱਚ ਸਮਰਥਨ ਵਧਿਆ ਹੈ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਦੇ ਮਜੂਦਾ ਰਾਸ਼ਟਰਪਤੀ ਮਦੂਰੋ ਦੀ ਤਖਤਾਪਲਟ ਕਰਨ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਰਾਜਧਾਨੀ ਆਉਣ ਦਾ ਸੱਦਾ ਦਿੱਤਾ ਹੈ |
ਟਰੰਪ ਨੇ ਕਿਹਾ, 'ਬਹੁਤ ਹੀ ਚੰਗੀ ਗੱਲਬਾਤ ਹੋਈ ਹੈ , ਉਹ ਵੈਨੇਜ਼ੁਏਲਾ ਦੇ ਮਾਮਲਿਆਂ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦਾ, ਸਗੋਂ ਉਹ ਵੈਨੇਜ਼ੁਏਲਾ ਲਈ ਕੁਝ ਸਕਾਰਾਤਮਕ ਵਿਚਾਰ ਕਰਨਾ ਚਾਹੁੰਦੇ ਹਨ , ਪੁਤਿਨ ਨੇ ਕਿਹਾ ਕਿ ਮੈਂ ਵੀ ਇਹੀ ਕਰਨਾ ਚਾਹੁੰਦਾ ਹਾਂ , ਅਸੀਂ ਕੁਝ ਮਨੁੱਖੀ ਮਦਦ ਚਾਹੁੰਦੇ ਹਾਂ , ਹੁਣ ਲੋਕ ਭੁੱਖੇ ਹਨ ਅਤੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਾ ਲੋੜ ਹੈ |
ਵੈਨੇਜ਼ੁਏਲਾ ਵਿਚ ਇਕ ਮਹੀਨਾ ਭਰ ਚੱਲਣ ਵਾਲੇ ਗਤਿਰੋਧ ਦੇ ਕਾਰਨ ਅਮਰੀਕਾ ਅਤੇ ਰੂਸ ਵਿਚ ਤਣਾਅ ਵਧਿਆ ਹੈ ,ਉਸੇ ਸਮੇਂ, ਕ੍ਰਿਮਲਿਨ ਨੇ ਟਰੰਪ-ਪੁਤਿਨ ਦੀ ਬੈਠਕ 'ਤੇ ਵਾਸ਼ਿੰਗਟਨ ਤੋਂ ਪੂਰੀ ਤਰ੍ਹਾਂ ਇੱਕ ਵੱਖਰਾ ਬਿਆਨ ਜਾਰੀ ਕਰ ਦਿੱਤਾ ਹੈ, ਰੂਸ ਨੇ ਇੱਕ ਬਿਆਨ ਵਿੱਚ ਕਿਹਾ, "ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ, ਕਰਾਕਸ ਵਿੱਚ ਤਾਕਤ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼, ਸੰਘਰਸ਼ ਦੇ ਸ਼ਾਂਤਮਈ ਹੱਲ ਕਰਨ ਅਤੇ ਦੰਗਿਆਂ ਦੀਆਂ ਕੋਸ਼ਿਸ਼ਾਂ ਨੂੰ ਘਟਾਉਣ ਲਈ ਰੂਸ ਕੰਮ ਕਰਦਾ ਰਹੇਗਾ |
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਿਰਫ ਵੈਨੇਜ਼ੁਏਲਾ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਹੈ |

