ਸਹੁਰਿਆਂ ਤੋਂ ਨਾਰਾਜ਼ ਜਵਾਈ ਨੇ ਪਤਨੀ ਦੇ ਸਿਰ ਤੇ ਘੋਟਨਾ ਮਾਰ ਕੀਤਾ ਕਤਲ

by mediateam

ਤਰਨਤਾਰਨ : ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨੇੜਲੇ ਪਿੰਡ ਪਨਗੋਟਾ ਵਿਖੇ ਸਹੁਰਿਆਂ ਤੋਂ ਨਾਰਾਜ਼ ਜਵਾਈ ਨੇ ਪਤਨੀ ਦੇ ਸਿਰ ਵਿਚ ਘੋਟਨਾ ਮਾਰ ਕੇ ਕਤਲ ਕਰ ਦਿੱਤਾ। ਸਾਰੀ ਘਟਨਾ ਮ੍ਰਿਤਕਾ ਦੀ ਮਾਂ ਸਾਹਮਣੇ ਵਾਪਰੀ ਜੋ ਉਸ ਵੇਲੇ ਆਪਣੀ ਛੋਟੀ ਕੁੜੀ ਦੇ ਵਿਆਹ ਦਾ ਸੱਦਾ ਦੇਣ ਆਈ ਹੋਈ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਬਾਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਹੈ। ਸਵਿੰਦਰ ਕੌਰ ਉਰਫ ਸ਼ਿੰਦੋ ਪਤਨੀ ਅਮਰੀਕ ਸਿੰਘ ਵਾਸੀ ਚਾਟੀਵਿੰਡ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਪਰਵੀਨ ਕੌਰ ਦਾ ਵਿਆਹ 17 ਸਾਲ ਪਹਿਲਾਂ ਪਿੰਡ ਪਨਗੋਟਾ ਨਿਵਾਸੀ ਜਸਵੰਤ ਸਿੰਘ ਪੁੱਤਰ ਸਵਰਨ ਸਿੰਘ ਨਾਲ ਹੋਇਆ ਸੀ। 

ਜੋ ਕੁਝ ਸਮੇਂ ਤੋਂ ਉਨ੍ਹਾਂ ਨਾਲ ਨਾਰਾਜ਼ ਸੀ। ਹੁਣ 10 ਮਈ ਨੂੰ ਉਸ ਦੀ ਛੋਟੀ ਲੜਕੀ ਸੰਦੀਪ ਕੌਰ ਦਾ ਵਿਆਹ ਹੋਣ ਜਾ ਰਿਹਾ ਹੈ ਜਿਸ ਦਾ ਸੱਦਾ ਦੇਣ ਲਈ ਉਹ ਸੋਮਵਾਰ ਨੂੰ ਪਰਵੀਨ ਦੇ ਘਰ ਆਈ ਸੀ। ਉਸ ਦੀ ਲੜਕੀ ਆਪਣੀ ਛੋਟੀ ਭੈਣ ਦੇ ਵਿਆਹ 'ਤੇ ਜਾਣ ਦੀ ਜ਼ਿੱਦ ਕਰ ਰਹੀ ਸੀ ਜਿਸ ਨੂੰ ਲੈ ਕੇ ਕੁਝ ਤਕਰਾਰ ਹੋ ਗਿਆ। ਬਾਅਦ ਵਿਚ ਉਸ ਦਾ ਜਵਾਈ ਜਸਵੰਤ ਸਿੰਘ ਕਮਰੇ ਵਿਚ ਜਾ ਕੇ ਸੌਂ ਗਿਆ ਅਤੇ ਉਹ ਆਪਣੀ ਦੋਹਤੀ ਤੇ ਲੜਕੀ ਸਮੇਤ ਬਾਹਰ ਲੰਮੇ ਪੈ ਗਈ। 

ਰਾਤ 10 ਵਜੇ ਤੋਂ ਬਾਅਦ ਉਸ ਦਾ ਜਵਾਈ ਘੋਟਨਾ ਲੈ ਕੇ ਆਇਆ ਤੇ ਪਰਵੀਨ ਕੌਰ ਦੇ ਮੂੰਹ ਉੱਪਰ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ।ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਹਰੀਕੇ ਪੱਤਣ ਦੇ ਮੁਖੀ ਇੰਸਪੈਕਟਰ ਅਮੋਲਕ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਸਵਿੰਦਰ ਕੌਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਜਸਵੰਤ ਸਿੰਘ ਉਰਫ ਤੋਤਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

More News

NRI Post
..
NRI Post
..
NRI Post
..