ਨਵੀਂ ਦਿੱਲੀ , 10 ਮਈ ( NRI MEDIA )
ਪੰਜ ਪੜਾਵਾਂ ਤੋਂ ਬਾਅਦ, ਲੋਕ ਸਭਾ ਚੋਣਾਂ ਲਈ ਲੜਾਈ ਹੁਣ ਰਾਜਧਾਨੀ ਦਿੱਲੀ ਪਹੁੰਚ ਗਈ ਹੈ , ਦਿੱਲੀ ਵਿਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਝਗੜਾ ਤੇਜ਼ ਹੋ ਗਿਆ ਹੈ , 'ਆਪ' ਦੇ ਆਗੂ ਅਤੇ ਪੂਰਬੀ ਦਿੱਲੀ ਤੋਂ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਗੌਤਮ ਗੰਭੀਰ 'ਤੇ ਅਸ਼ਲੀਲ ਪਰਚੇ ਵੰਡਣ ਦੇ ਦੋਸ਼ ਲਾਏ ਹਨ , ਆਪ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਗੰਭੀਰ ਵੀ ਹਰਕਤ ਵਿੱਚ ਆਏ ਅਤੇ ਊਨਾ ਨੇ ਦੋਸ਼ ਸਾਬਤ ਹੋਣ ਤੇ ਰਾਜਨੀਤੀ ਛੱਡਣ ਦੀ ਗੱਲ ਕਹੀ , ਗੰਭੀਰ ਨੇ ਇਸ ਮਾਮਲੇ ਤੇ ਉਮੀਦਵਾਰ ਆਤਿਸ਼ੀ , ਮੁੱਖਮੰਤਰੀ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ |
ਸ਼ੁੱਕਰਵਾਰ ਨੂੰ ਗੌਤਮ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨ ਸਾਧਿਆ ਹੈ , ਗੌਤਮ ਗੰਭੀਰ ਨੇ ਕਿਹਾ ਕਿ ਅੱਜ ਚੰਗੇ ਲੋਕ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਵਰਗੇ ਲੋਕਾਂ ਦੇ ਸਾਹਮਣੇ ਖੜੇ ਨਹੀਂ ਰਹਿਣਾ ਚਾਹੁੰਦੇ , ਕੇਜਰੀਵਾਲ ਲਗਾਤਾਰ ਮਾੜੀ ਅਤੇ ਨੀਵੇਂ ਦਰਜੇ ਦੀ ਰਾਜਨੀਤੀ ਕਰ ਰਹੇ ਹਨ , ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ , ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵਿਚਕਾਰ ਲੜਾਈ ਜ਼ੋਰ ਤੇ ਹੈ |
ਵੀਰਵਾਰ ਨੂੰ ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੀਡੀਆ ਨਾਲ ਗੱਲ ਕਰਨ ਆਏ ਤਾਂ ਪੂਰਬੀ ਦਿੱਲੀ ਤੋਂ ਆਪ ਉਮੀਦਵਾਰ ਆਤਿਸ਼ੀ ਰੋਣ ਲੱਗੀ ਅਤੇ ਗੰਭੀਰ ਤੇ ਵੱਡੇ ਦੋਸ਼ ਲਾਏ , ਆਤਿਸ਼ੀ ਨੇ ਦੋਸ਼ ਲਗਾਇਆ ਹੈ ਕਿ ਗੌਤਮ ਗੰਭੀਰ ਅਤੇ ਭਾਰਤੀ ਜਨਤਾ ਪਾਰਟੀ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਵਿੱਚ ਅਜਿਹੀਆਂ ਕੁਝ ਪਰਚੇ ਵੰਡੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ |



