ਮੀਡੀਆ ਡੈਸਕ , 16 ਮਈ , ਰਣਜੀਤ ਕੌਰ ( NRI MEDIA )
ਵਿਵੇਕ ਓਬਰਾਏ ਸਟਾਰਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਣੀ ਬਾਇਓਪਕ ਲੋਕ ਸਭਾ ਚੋਣਾਂ ਦੇ ਨਤੀਜੇ ਤੋ ਇਕ ਦਿਨ ਬਾਅਦ 24 ਮਈ ਨੂੰ ਰਿਲੀਜ ਹੋਵੇਗੀ।ਪਹਿਲਾ ਇਹ ਫਿਲਮ 11 ਅਪ੍ਰੈਲ ਨੂੰ ਰਿਲੀਜ ਕੀਤੀ ਜਾਣੀ ਸੀ। ਪਰ ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਇਸਦੇ ਵਿਸ਼ਵਿਕ ਰਿਲੀਜ ਤੋ ਇਕ ਦਿਨ ਪਹਿਲਾ ਇਹਨੂੰ ਇਹ ਕਹਿ ਕਿ ਰੋਕ ਦਿੱਤਾ ਕਿ ਇਹ ਫਿਲਮ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪ੍ਰੋਡਿਊਸਰ ਸੰਦੀਪ ਸਿੰਘ ਨੇ ਕਿਹਾ ਕਿ ਸਾਰੀਆ ਚਰਚਾਵਾਂ ਤੋ ਬਾਅਦ ਅਤੇ ਫਿਲਮ ਦੀ ਉਤਸੁਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਫੈਸਲਾ ਲਿਆ ਗਿਆ ਕਿ ਇਹ ਫਿਲਮ ਨੂੰ ਚੋਣਾਂ ਦੇ ਨਤੀਜੇ ਤੋ ਇਕ ਦਿਨ ਬਾਅਦ ਰਿਲੀਜ ਕੀਤਾ ਜਾਵੇਗਾ ਇਸ ਲਈ ਲਈ ਇਹ ਫਿਲਮ ਹੁਣ 24 ਮਈ 2019 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ ,ਭਾਰਤੀ ਚੋਣ ਕਮਿਸ਼ਨ ਦੁਆਰਾ ਰੋਕ ਲਗਾਉਣ ਤੋ ਬਾਅਦ ਫਿਲਮ ਦੇ ਮੇਕਰਾ ਨੇ ਅਪੈਕਸ ਕੋਰਟ ਵਿੱਚ ਫਿਲਮ ਦੇ ਸਟੇ ਨੂੰ ਚੈਲੰਜ ਕੀਤਾ।
ਸੁਪਰੀਮ ਕੋਰਟ ਨੇ ਈ ਸੀ ਨੂੰ ਇਹ ਫਿਲਮ ਦੇਖਣ ਲਈ ਕਿਹਾ ਅਤੇ 22 ਮਈ ਤੱਕ ਇਸਦੀ ਰਿਪੋਰਟ ਜਮਾ ਕਰਵਾਉਣ ਲਈ ਕਿਹਾ।ਫਿਲਮ ਦੇਖਣ ਤੋ ਬਾਅਦ ਈ. ਸੀ. ਨੇ ਆਪਣੀ ਰਿਪੋਰਟ ਵਿਚ ਫਿਲਮ ਨੂੰ ਬੈਨ ਕਰਨ ਦੇ ਹੱਕ ਵਿਚ ਫ਼ੈਸਲਾ ਦਿੱਤਾ ਇਸ ਤੋ ਬਾਅਦ ਉੱਚ ਕੋਰਟ ਨੇ ਈ. ਸੀ. ਦੇ ਫੈਸਲੇ ਖਿਲਾਫ ਇਸ ਮਾਮਲੇ ਵਿਚ ਦਖਲ ਦੇਣ ਤੋ ਮਨਾ ਕਰ ਦਿੱਤਾ , ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇਸ ਫਿਲਮ ਦਾ ਵਿਰੋਧ ਕਰਦਿਆ ਇਹ ਦਾਅਵਾ ਕੀਤਾ ਕਿ ਚੋਣਾਂ ਦੇ ਮੌਕੇ ਤੇ ਇਹੋ ਜਿਹੀ ਫਿਲਮ ਲੋਕਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਲਿਰੀਸਿਸਟ ਜਾਵੇਦ ਅਖਤਰ ਅਤੇ ਸਮੀਰ ਨੇ ਵੀ ਦਾਅਵਾ ਕੀਤਾ ਕਿ ਫਿਲਮ ਵਿਚ ਓਹਨਾ ਦੇ ਨਾਮ ਇਸਤੇਮਾਲ ਕੀਤੇ ਗਏ ਹਨ ਜਦ ਕਿ ਉਨ੍ਹਾਂ ਨੇ ਫਿਲਮ ਦੇ ਗਾਣੇ ਨਹੀਂ ਲਿਖੇ ਹਨ ,ਫਿਲਮ ਨਿਰਦੇਸ਼ਕ ਨੇ ਇਸ ਗਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਫਿਲਮ ਦੇ ਪੋਸਟਰਾਂ ਵਿਚ ਉਨ੍ਹਾਂ ਦਾ ਨਾਮ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਪੁਰਾਣੇ ਗਾਣੇ ਇਸ ਫਿਲਮ ਵਿਚ ਇਸਤੇਮਾਲ ਕੀਤੇ ਗਏ ਹਨ , ਉਮੰਗ ਕੁਮਾਰ ਦੁਆਰਾ ਬਣਾਈ ਇਸ ਫਿਲਮ ਵਿਚ ਵਿਵੇਕ ਓਬਰਾਏ,ਜ਼ਰੀਨਾ ਵਹਾਬ,ਬਰਖਾ ਬਿਸ਼ਟ ਸੇਨਗੁਪਤਾ ਅਤੇ ਕਈ ਹੋਰ ਕਲਾਕਾਰ ਸ਼ਾਮਲ ਹਨ , ਇਹ ਫਿਲਮ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਤੇ ਬਣਾਈ ਗਈ ਹੈ ਇਸ ਵਿਚ ਓਨਾ ਦੇ ਚੀਫ ਮਨਿਸਟਰ ਤੋ ਲੇ ਕੇ ਪ੍ਰਧਾਨ ਮੰਤਰੀ ਤਕ ਦੇ ਸਫਰ ਨੂੰ ਦਿਖਾਇਆ ਗਿਆ ਹੈ।



