ਔਰਤਾਂ ਲਈ ਗੁਲਾਬੀ ਬੂਥ, ਚੋਣ ਅਮਲੇ ਤੋਂ ਲੈ ਕੇ ਸੁਰੱਖਿਆ ਕਰਮੀਆਂ ਤਕ ਔਰਤਾਂ

by mediateam

ਕਪੂਰਥਲਾ : ਕਹਿੰਦੇ ਨੇ ਗੁਲਾਬੀ ਰੰਗ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ। ਚੋਣ ਆਯੋਗ ਨੇ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤਕ ਵੋਟ ਪਾਉਣ ਵਾਸਤੇ ਉਤਸ਼ਾਹਿਤ ਕਰਨ ਲਈ ਪਿੰਕ ਬੂਥ ਬਣਾਏ ਹੈ। ਜਿਸ ਨੂੰ ਨਾਮ ਦਿੱਤਾ ਗਿਆ ਪਿੰਕ ਪੋਲਿੰਗ ਸਟੇਸ਼ਨ। ਗੁਲਾਬੀ ਪੋਲਿੰਗ ਕੇਂਦਰ ਵਿਚ ਤੈਨਾਤ ਚੋਣ ਅਧਿਕਾਰੀ ਤੋਂ ਲੈ ਕੇ ਸੁਰੱਖਿਆ ਅਧਿਕਾਰੀ ਤਕ ਸਿਰਫ ਔਰਤਾਂ ਹੁੰਦੀਆਂ ਹਨ। ਇਹ ਬੂਥ ਬਣਾਏ ਤਾਂ ਔਰਤਾਂ ਵਾਸਤੇ ਗਏ ਹਨ ਪਰ ਪੁਰਸ਼ ਵੀ ਇਥੇ ਆ ਕੇ ਵੋਟਾਂ ਪਾ ਸਕਦੇ ਹਨ। ਇਨ੍ਹਾਂ ਬੂਥਾਂ ਨੂੰ ਬਣਾਉਣ ਲਈ ਵਰਤੋ ਵਿਚ ਲਿਆਂਦਾ ਗਿਆ ਕਪੜਾ, ਟੇਬਲ ਕਲਾਥ, ਗੁਬਾਰੇ ਤੋਂ ਲੈ ਕੇ ਹਰ ਕੁਝ ਗੁਲਾਬੀ ਰੰਗ ਦਾ ਹੁੰਦਾ ਹੈ। 


ਇਥੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੁੰਦੀ ਅਤੇ ਉਹ ਵੀ ਗੁਲਾਬੀ ਰੰਗ ਦੀ, ਪਿੰਕ ਬੂਥ ਨੂੰ ਮਹਿਲਾ ਸ਼ਕਸ਼ਤੀਕਰਨ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਅਜਿਹੇ ਬੂਥਾਂ ਨਾਲ ਮਹਿਲਾਵਾਂ ਦਾ ਵੋਟ ਪ੍ਰਤੀ ਉਤਸ਼ਾਹ ਵੱਧਦਾ ਹੈ ਭਾਰਤ ਵਿਚ ਪਹਿਲੀ ਵਾਰ ਗੁਲਾਬੀ ਬੂਥ ਦੀ ਸ਼ੁਰੂਆਤ ਸਾਬਕਾ ਚੋਣ ਆਯੋਗ ਮੁੱਖੀ ਨਸੀਮ ਜੈਦੀ ਕੀਤੀ ਸੀ। ਸਾਲ 2015 ਵਿਚ ਬਿਹਾਰ ਵਿਧਾਨ ਸਭਾ ਚੋਣਾ ਵਿਚ ਪਹਿਲੀ ਵਾਰ ਇਸਦੀ ਵਰਤੋ ਹੋਈ ਸੀ। ਲੋਕ ਸਭਾ ਚੋਣਾਂ ਵਿਚ ਕਪੂਰਥਲਾ ਜਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਚਾਰ ਗੁਲਾਬੀ ਬੂਥ ਬਣਾਏ ਗਏ ਹਨ।

More News

NRI Post
..
NRI Post
..
NRI Post
..