ਫਰੀਦਕੋਟ (ਇੰਦਰਜੀਤ ਸਿੰਘ ਚਾਹਲ) : ਗੋਲੀ ਕਾਂਡ 'ਚ ਐਸਆਈਟੀ ਵੱਲੋਂ ਗਿ੍ਫ਼ਤਾਰ ਕੀਤੇ ਗਏ ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਉਮਰਾਨੰਗਲ ਨੇ ਫਰੀਦਕੋਟ ਦੀ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ, ਇਸ ਤੋਂ ਪਹਿਲਾਂ 6 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਸੀ ਜਿਸ ਤੇ ਅਦਾਲਤ ਨੇ ਅੱਜ ਦੀ ਤਰੀਕ ਦੇ ਕੇ ਫੈਸਲਾ ਰਾਖਵਾਂ ਰੱਖ ਲਿਆ ਸੀ।ਜ਼ਿਕਰਯੋਗ ਹੈ ਕਿ ਉਹ ਬਹਿਬਲ ਕਲਾਂ ਮਾਮਲੇ 'ਚ ਗ੍ਰਿਫਤਾਰ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਮੋਗਾ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੇ ਸਪੰਰਕ 'ਚ ਸਨ।



