ਕੇਨੇਬਰਾ , 19 ਮਈ ( NRI MEDIA )
ਸ਼ਨੀਵਾਰ ਨੂੰ ਆਸਟ੍ਰੇਲੀਆ ਵਿਚ ਆਮ ਚੋਣਾਂ ਹੋਈਆਂ ਸਨ ,ਪ੍ਰਧਾਨ ਮੰਤਰੀ ਸਕੋਟ ਮੋਰੀਸਨ ਦੀ ਪ੍ਰਧਾਨਗੀ ਵਾਲੇ ਸੱਤਾਧਾਰੀ ਲਿਬਰਲ ਗੱਠਜੋੜ ਨੇ ਐਗਜ਼ਿਟ ਪੋਲ ਨੂੰ ਖਾਰਜ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਹੈ , ਦੇਸ਼ ਦੇ ਪੰਜ ਹਫ਼ਤਿਆਂ ਦੀ ਲੰਮੀ ਚੋਣ ਮੁਹਿੰਮ ਵਿਚ ਜਲਵਾਯੂ ਤਬਦੀਲੀ ਦਾ ਮੁੱਦਾ ਸਭ ਤੋਂ ਵੱਡਾ ਰਿਹਾ ਹੈ , 16 ਮਿਲੀਅਨ ਵੋਟਰਾਂ ਨੇ ਪ੍ਰਧਾਨ ਮੰਤਰੀ ਦੀ ਚੋਣ ਲਈ ਸ਼ਨੀਵਾਰ ਨੂੰ ਵੋਟਾਂ ਪਾਈਆਂ ਸਨ ਜਿਸ ਤੋਂ ਬਾਅਦ ਜਲਦੀ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ |
ਐਗਜ਼ਿਟ ਪੋਲਾਂ ਵਿਚ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੂੰ 151 ਸੀਟਾਂ ਵਾਲੇ ਪਾਰਲੀਮੈਂਟ ਵਿਚ 82 ਸੀਟਾਂ ਮਿਲ ਰਹੀਆਂ ਸਨ ਪਰ ਮੋਰਿਸਨ ਦੀ ਪਾਰਟੀ ਨੂੰ 74 ਸੀਟਾਂ ਮਿਲੀਆਂ ਹਨ ਜਦਕਿ ਵਿਰੋਧੀ ਲੇਬਰ ਪਾਰਟੀ ਦੇ ਉਮੀਦਵਾਰਾਂ ਨੇ 65 ਸੀਟਾਂ ਜਿੱਤੀਆਂ ਹਨ ਹਾਲਾਂਕਿ, ਮੌਰਿਸਨ ਦੀ ਪਾਰਟੀ ਨੂੰ ਬਹੁਮਤ ਤੋਂ ਦੋ ਸੀਟਾਂ ਤੋਂ ਘੱਟ ਮਿਲੀਆਂ ਹਨ ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਕਿ ਕੀ ਮੋਰੇਸਨ ਨੂੰ ਆਜ਼ਾਦ ਉਮੀਦਵਾਰਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਜਾ ਨਹੀਂ |
ਮੋਰੀਸਨ ਨੇ ਕਿਹਾ ਕਿ ਉਹ ਹਮੇਸ਼ਾ ਚਮਤਕਾਰਾਂ 'ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਅੰਸ਼ਿਕ ਨਤੀਜਿਆਂ ਨੇ ਲਿਬਰਲ-ਕੌਮੀ ਗਠਜੋੜ ਨੂੰ ਬਹੁਗਿਣਤੀ ਦੇ ਨੇੜੇ ਦਿਖਾਇਆ ਸੀ , ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕੋਟ ਮੋਰੀਸਨ ਨੇ ਆਮ ਚੋਣਾਂ ਵਿਚ ਆਪਣੇ ਗੱਠਜੋੜ ਦੇ ਮੁੜ ਚੋਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ , ਇਨ੍ਹਾਂ ਨਤੀਜਿਆਂ ਤੋਂ ਬਾਅਦ ਮੋਰੀਸਨ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ |
ਲੇਬਰ ਪਾਰਟੀ ਲੀਡਰ ਬਿੱਲ ਸ਼ਟਟੋਨ ਨੇ ਕਿਹਾ ਕਿ ਨਤੀਜੇ ਹੈਰਾਨ ਕਰਨ ਵਾਲੇ ਹਨ , ਉਨ੍ਹਾਂ ਨੇ ਸਮਰਥਕਾਂ ਨੂੰ ਕਿਹਾ - ਸਪੱਸ਼ਟ ਹੈ ਕਿ ਲੇਬਰ ਅਗਲੀ ਸਰਕਾਰ ਨਹੀਂ ਬਣਾ ਸਕਦੇ. ਮੈਂ ਹਾਰ ਮੰਨੀ ਹੈ ਅਤੇ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ |



