ਵਾਸ਼ਿੰਗਟਨ,21 ਮਈ , ਰਣਜੀਤ ਕੌਰ ( NRI MEDIA )
ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਤਬਦੀਲੀ ਕਰਨ ਦੀ ਇੱਕ ਯੋਜਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਵਿਚ ਡੈਮੋਕਰੇਟਸ ਦੀ ਸਹਾਇਤਾ ਦੀ ਜਰੂਰਤ ਪਵੇਗੀ ,ਉਨ੍ਹਾਂ ਕਿਹਾ ਕਿ ਇਹ ਚੰਗਾ ਮੌਕਾ ਹੈ ਡੈਮੋਕ੍ਰੇਟਸ ਓਨਾ ਨੂੰ ਸਹਿਯੋਗ ਦੇਣ ਅਤੇ ਯੂ ਐੱਸ ਸਰਹੱਦ ਤੇ ਪ੍ਰਵਾਸੀਆਂ ਨੂੰ ਕੰਟਰੋਲ ਕਰਨ ਲਈ ਫੰਡ ਮੁਹੱਈਆ ਕਰਵਾਉਣ , ਆਪਣੇ ਟਵੀਟਸ ਵਿਚ ਟ੍ਰੰਪ ਨੇ ਕਿਹਾ ਕਿ ਡੈਮੋਕਰੇਟਸ ਨੂੰ ਹੁਣ ਅਹਿਸਾਸ ਹੋ ਚੁੱਕਾ ਹੈ ਕਿ ਸਰਹੱਦ ਤੇ ਕੌਮੀ ਐਮਰਜੇਂਸੀ ਹੈ ਤੇ ਜੇਕਰ ਅਸੀਂ ਮਿਲ ਕੇ ਕੰਮ ਕਰਾਂਗੇ ਤਾਂ ਇਹ ਜਲਦੀ ਹੀ ਠੀਕ ਹੋ ਜਾਵੇਗੀ ਇਸ ਲਈ ਸਾਨੂੰ ਡੈਮੋਕਰੇਟਸ ਦੀਆ ਵੋਟਾਂ ਦੀ ਜਰੂਰਤ ਹੈ ਹਾਲਾਂਕਿ ਵਿਰੋਧੀ ਧਿਰ ਨੇ ਉਸਦੇ ਇਸ ਨਵੇਂ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ ਕਿਉਂਕਿ ਯੂ ਐੱਸ ਦੀਆ 2020 ਚੋਣਾਂ ਵਿੱਚ ਇਹ ਮੁੱਦਾ ਗਰਮ ਹੋ ਰਿਹਾ ਹੈ।
ਸਾਲਾਂ ਤੋ ਇਹ ਇੱਮੀਗ਼ਰੇਸ਼ਨ ਮੁੱਦੇ ਤੇ ਦੋ ਪੱਖੀ ਸਹਿਯੋਗ ਹਮੇਸ਼ਾ ਹੀ ਅਸਫਲ ਰਿਹਾ ਹੈ ਭਾਵੇਂ ਕਿ ਟ੍ਰੰਪ ਦੇ ਏਜੇਂਡੇ ਤੇ ਇਹ ਮੁੱਦਾ ਵਾਪਸ ਆ ਗਿਆ ਹੈ ਪਰ ਡੈਮੋਕਰੇਟਸ ਨੇ ਇਸ ਤੇ ਬਹੁਤ ਘਟ ਦਿਲਚਸਪੀ ਦਿਖਾਈ ਹੈ , ਰਾਸ਼ਟਰਪਤੀ ਨੇ ਕਾਨੂੰਨੀ ਇਮੀਗਰੇਸਨ ਤਬਦੀਲੀਆਂ ਦੀ ਗਲ ਕੀਤੀ ਜਿਸ ਵਿਚ ਯੂ ਐੱਸ ਵਿਚ ਰਹਿ ਰਹੇ ਲੋਕਾਂ ਨਾਲ ਪਰਿਵਾਰਿਕ ਸੰਬੰਧ ਰੱਖਣ ਵਾਲਿਆਂ ਦੀ ਬਜਾਏ ਨੌਜਵਾਨ,ਪੜ੍ਹੇ ਲਿਖੇ ਅਤੇ ਅੰਗਰੇਜੀ ਬੋਲਣ ਵਾਲੇ ਬਿਨੈਕਾਰਾਂ ਦਾ ਸਾਥ ਦੇਣਗੇ , ਇਹ ਪ੍ਰਸਤਾਵ ਟ੍ਰੰਪ ਦੇ ਜਵਾਈ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਜੈਰੈਡ ਕੁਸ਼ਨੇਰ ਦੁਆਰਾ ਡ੍ਰਾਫਟ ਕੀਤਾ ਗਿਆ ਜਿਸਦੇ ਕਾਂਗਰਸ ਵਲੋਂ ਪਾਸ ਹੋਣ ਦੇ ਬਹੁਤ ਘਟ ਅਸਾਰ ਹਨ , ਇਨ੍ਹਾਂ ਪ੍ਰਸਤਾਵਾਂ ਵਿਚ ਡੈਮੋਕਰੇਟਸ ਦੇ ਮੁੱਖ ਮੁੱਦੇ ਜਿਵੇਂ ਕਿ ਡਰੀਂਮਰਜ਼ ਦੀ ਸੁਰੱਖਿਆ ਜਿਸ ਵਿਚ ਲਗਭਗ 11 ਮਿਲੀਅਨ ਲੋਕ ਗੈਰ ਕਾਨੂੰਨੀ ਤੌਰ ਤੇ ਯੂ ਐੱਸ ਵਿਚ ਬੱਚੇ ਬਣਾ ਕੇ ਲਿਆਏ ਜਾਂਦੇ ਹਨ।
ਰਿਪਬਲਿਕਨ ਪ੍ਰਤੀਨਿਧ ਵਿੱਲ ਹਰਡ ਨੇ ਇੱਕ ਇੰਟਰਵਿਊ ਵਿਚ ਦਸਿਆ ਕਿ ਕੁਸ਼ਨੇਰ ਦੀ ਇਸ ਯੋਜਨਾ ਨੂੰ ਕਾਂਗਰਸ ਵਲੋਂ ਮਨਜੂਰੀ ਮਿਲਣਾ ਬਹੁਤ ਮੁਸ਼ਕਲ ਹੈ , ਸੱਜੇ ਪੱਖੀ ਵੀ ਇਸ ਤੋ ਨਰਾਜ਼ ਹਨ ਕਿਉਂਕਿ ਇਸ ਯੋਜਨਾ ਨਾਲ ਇਮੀਗ੍ਰੇਟਸ ਘਟ ਨਹੀ ਹੋਣਗੇ ਜਦਕਿ ਇਹ ਇਮੀਗ੍ਰੇਟਸ ਦੀ ਗਿਣਤੀ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਖੱਬੇ ਪੱਖੀ ਵੀ ਇਸ ਤੋ ਨਰਾਜ਼ ਹਨ ਕਿਉਂਕਿ ਇਹ ਕਦਮ ਕੋਈ ਵੀ ਵੱਡਾ ਸਿੱਟਾ ਨਹੀਂ ਕੱਢ ਰਿਹਾ |
ਵ੍ਹਾਈਟ ਹਾਊਸ ਦੇ ਸੀਨੀਅਰ ਕੌਂਸਲਰ ਕੈੱਲਯੰਨੇ ਕੋਨਵੈ ਨੇ ਫੋਕਸ ਨਿਊਜ਼ ਨੂੰ ਇੰਟਰਵਿਊ ਵਿਚ ਪ੍ਰਸਤਾਵ ਦਾ ਬਚਾਵ ਕਰਦੇ ਹੋਏ ਕਿਹਾ ਕਿ ਇਹ ਆਖਰੀ ਸ਼ਬਦ ਨਹੀਂ ਸਨ , ਟ੍ਰੰਪ ਨੇ ਆਪਣੀ ਯੋਜਨਾ ਨੂੰ 2020 ਚੋਣਾਂ ਨਾਲ ਜੋੜ ਦੇ ਹੋਏ ਕਿਹਾ ਕਿ ਜੇਕਰ ਡੈਮੋਕਰੇਟਸ ਨੇ ਉਸ ਨੂੰ ਸਹਿਯੋਗ ਨਾ ਦਿੱਤਾ ਤਾਂ ਰਿਪਬਲਿਕਨ ਦੁਬਾਰਾ ਨਵੰਬਰ 2020 ਵਿਚ ਵ੍ਹਾਈਟ ਹਾਉਸ ਨੂੰ ਜਿੱਤਣਗੇ ਤੇ ਇਹ ਪ੍ਰੋਗਰਾਮ ਪਾਸ ਕਰਨਗੇ , ਪਿਛਲੇ ਸਾਲ ਇਹ ਦੋ ਪੱਖੀ ਇਮਿਗਰੇਸਨ ਦਾ ਮੁੱਦਾ ਅਸਫਲ ਰਿਹਾ ਸੀ ਕਿਉਂਕਿ ਟ੍ਰੰਪ ਨੇ ਆਪਣਾ ਸਹਿਯੋਗ ਦੇਣ ਤੋ ਮਨਾ ਕਰ ਦਿੱਤਾ ਸੀ , ਟ੍ਰੰਪ ਨੇ ਕਨੂੰਨ ਬਣਾਉਣ ਵਾਲਿਆਂ ਤੋ ਵਖਰੇ 4.5 ਬਿਲੀਅਨ ਡਾਲਰ ਦੀ ਬੇਨਤੀ ਕੀਤੀ ਤਾਂ ਕਿ ਘਰਾਂ, ਖਾਣੇ,ਆਵਾਜਾਈ ਅਤੇ ਕੇਂਦਰੀ ਅਮਰੀਕੀਆਂ ਲਈ ਸ਼ਰਨ ਲਈ ਮਦਦ ਕੀਤੀ ਜਾ ਸਕੇ , ਇਕ ਵ੍ਹਾਈਟ ਹਾਊਸ ਸਹਿਯੋਗੀ ਨੇ ਦਸਿਆ ਕਿ ਡੈਮੋਕਰੇਟਸ ਨੇ ਰਿਪਬਲਿਕਨਾ ਨੂੰ ਸਰਹੱਦ ਦੀ ਰਾਹਤ ਲਈ ਬਹੁਤ ਸਾਰੇ ਡਾਲਰ ਪੇਸ਼ ਕੀਤੇ ਹਨ |



