ਨਵੀਂ ਦਿੱਲੀ , 24 ਮਈ ( NRI MEDIA )
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਚੋਣਾਂ 2019 ਬਹੁਤੀਆਂ ਚੰਗੀਆਂ ਨਹੀਂ ਰਹੀਆਂ , ਕਾਂਗਰਸ ਨੂੰ ਇਨਾ ਚੋਣਾਂ ਵਿਚ ਕੁਲ 52 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ , ਓਥੇ ਹੀ 2014 ਵਿਚ ਕਾਂਗਰਸ ਨੂੰ 44 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ , ਕਾਂਗਰਸ ਦੇ ਕਈ ਵੱਡੇ ਨੇਤਾ ਇਨ੍ਹਾਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਏ ਹਨ , ਕਾਂਗਰਸ ਦੇ ਮੋਦੀ ਸਰਕਾਰ ਨੂੰ ਘੇਰਨ ਦੇ ਦਾਅਵੇ ਫੇਲ ਨਜ਼ਰ ਆਏ , ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ |
ਰਾਹੁਲ ਗਾਂਧੀ ਆਪਣੇ ਘਰਾਨੇ ਦੀ ਸੀਟ ਕਹੇ ਜਾਣ ਵਾਲੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਵੱਲੋਂ ਚੋਣਾਂ ਹਾਰ ਗਏ ਹਨ , ਇਰਾਨੀ ਨੇ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਲੱਗਭਗ 38000 ਵੋਟਾਂ ਨਾਲ ਹਰਾਇਆ ਹੈ , 2014 ਵਿੱਚ ਸਮ੍ਰਿਤੀ ਇਰਾਨੀ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਦੋ ਜਗ੍ਹਾ ਤੋਂ ਚੋਣ ਲੜੀ ਸੀ ਇਸ ਲੜੀ ਵਿਚ ਉਨ੍ਹਾਂ ਨੂੰ ਕੇਰਲ ਦੀ ਵਾਇਨਾਡ ਤੋਂ ਚੋਣਾਂ ਜਿੱਤਣ ਵਿਚ ਕਾਮਯਾਬੀ ਹਾਸਲ ਹੋਈ ਹੈ, ਰਾਹੁਲ ਗਾਂਧੀ ਨੇ ਵਾਇਨਾਡ ਤੋਂ 4 ਲੱਖ 28 ਹਜ਼ਾਰ 6 ਸੌ 13 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ |
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਨੂੰ ਸਵੀਕਾਰ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੱਤਰਕਾਰਾਂ ਰਾਹੀ ਆਪਣੀ ਗੱਲ ਨੂੰ ਦੇਸ਼ ਦੇ ਅੱਗੇ ਰੱਖਿਆ , ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਅਮੇਠੀ ਤੋਂ ਆਪਣੀ ਹਾਰ ਨੂੰ ਵੀ ਸਵੀਕਾਰ ਕਰ ਲਿਆ , ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਚਾਰ ਦੌਰਾਨ ਵੀ ਕਿਹਾ ਸੀ ਕਿ ਜਨਤਾ ਮਾਲਕ ਹੈ, ਜਨਤਾ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ , ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਵਰਕਰਾਂ ਦਾ ਵੀ ਚੋਣਾਂ ਲੜਨ ਲਈ ਧੰਨਵਾਦ ਕੀਤਾ , ਉਨ੍ਹਾਂ ਨੇ ਕਿਹਾ ਕਿ ਮੀਡੀਆ ਨੇ ਵੀ ਇਸ ਦੌਰਾਨ ਚੰਗਾ ਕੰਮ ਕੀਤਾ ਹੈ |
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਉਨ੍ਹਾਂ ਦੇ ਪਾਰਟੀ ਨੇਤਾਵਾਂ ਨੂੰ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਮਾਮਲੇ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਿਊ ਸੀ) ਦੀ ਮੀਟਿੰਗ ਵਿਚ ਵਿਚਾਰੇ ਜਾਣੇ ਚਾਹੀਦੇ ਹਨ ,ਕਾਰਜ ਪ੍ਰਣਾਲੀ ਦੇ ਰੂਪ ਵਿੱਚ ਕਾਂਗਰਸ ਵਰਕਿੰਗ ਕਮੇਟੀ ਨੂੰ ਨਤੀਜਿਆਂ ਦੇ ਪੋਸਟ ਮਾਰਟਮ ਲਈ ਕੁਝ ਹਫਤਿਆਂ ਦੇ ਅੰਦਰ ਬੁਲਾਇਆ ਜਾਵੇਗਾ |



