ਫੈਕਟਰੀ ‘ਚ ਸ਼ਾਟ ਸਰਕਟ ਹੋਣ ਨਾਲ ਲੱਗੀ ਭਿਆਨਿਕ ਅੱਗ

by mediateam

ਕੁਹਾੜਾ : ਕੁਹਾੜਾ ਨੇੜੇ ਬਣੀ ਅਗਰਵਾਲ ਰੰਗਾਈ ਕਰਨ ਵਾਲੀ ਫੈਕਟਰੀ 'ਚ ਅੱਜ ਦੁਪਿਹਰ ਲਗਪਗ ਚਾਰ ਵਜੇ ਤੋਂ ਬਾਅਦ ਸ਼ਾਟ ਸਰਕਟ ਹੋਣ ਨਾਲ ਭਿਆਨਿਕ ਅੱਗ ਲੱਗ ਗਈ, ਜਿਸ ਨੇ ਦੇਖਦਿਆਂ ਹੀ ਦੇਖਦਿਆਂ ਥਰਮੋਪੈਕ ਯੁਨਿਟ ਨੂੰ ਆਪਣੀ ਲਪੇਟ 'ਚ ਲੈ ਲਿਆ। ਕੁਹਾੜਾ ਸੜਕ 'ਤੇ ਬਣੀ ਨਾਲ ਲੱਗਦੀ ਉਦੈ ਕਟਾਫਟ ਫੈਕਟਰੀ ਦੇ ਫਾਇਰ ਇੰਜਣ ਨਾਲ ਉਨ੍ਹਾਂ ਦੇ ਵਰਕਰਾਂ ਵੱਲੋਂ ਦਿਖਾਈ ਮੁਸ਼ਤੈਦੀ ਸਦਕਾ ਕੋਈ ਅੱਧੇ ਘੰਟੇ ਅੰਦਰ ਹੀ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਨੁਕਸਾਨ ਹੋਣੋਂ ਟਲ ਗਿਆ। ਫੈਕਟਰੀ ਦੀ ਅੱਗ ਬੁਝਾਉਣ ਵਾਸਤੇ ਲੁਧਿਆਣਾ ਤੇ ਸਮਰਾਲਾ ਤੋਂ ਵੀ ਕੋਈ ਚਾਰ ਗੱਡੀਆਂ ਕੁਝ ਸਮੇਂ ਬਾਅਦ ਹੀ ਪੁੱਜ ਗਈਆਂ, ਉਦੋਂ ਤਕ ਅੱਗ ਬਿਲਕੁੱਲ ਬੁਝਾਅ ਦਿੱਤੀ ਗਈ ਸੀ। 

ਫਾਇਰ ਅਧਿਕਾਰੀ ਹਰਕੀਰਤ ਸਿੰਘ ਵੱਲੋਂ ਕੀਤੀ ਫੈਕਟਰੀ ਦੇ ਅੱਗ ਬੁਝਾਉ ਉੱਪਕਰਨਾਂ ਦੀ ਜਾਂਚ 'ਚ ਇਸ ਫੈਕਟਰੀ ਅੰਦਰ ਕੋਈ ਵੀ ਅੱਗ ਬੁਝਾਉਣ ਵਾਲਾ ਯੰਤਰ ਨਜ਼ਰ ਨਹੀਂ ਆਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੋਜ਼ਾਨਾ ਹੀ ਅਜਿਹੀਆਂ ਫੈਕਟਰੀਆਂ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਫੈਕਟਰੀਆਂ ਨਾਲ ਸਬੰਧਿਤ ਮਹਿਕਮਾ ਤੇ ਅਫ਼ਸਰ ਆਪਣੀ ਕੁੱਭਕਰਨੀ ਨੀਂਦ ਤੋਂ ਉਦੋਂ ਹੀ ਜਾਗਦੇ ਹਨ, ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਦੀ ਮੰਗ ਹੈ, ਕਿ ਕੁਹਾੜਾ ਦੇ ਆਸ-ਪਾਸ ਬਣੀਆਂ ਇਨ੍ਹਾਂ ਕੱਪੜੇ ਤੇ ਰੰਗਾਈ ਦੀਆਂ ਫੈਕਟਰੀਆਂ ਦੀ ਜਾਂਚ ਹੋਣੀ ਜਰੂਰੀ ਹੈ।

More News

NRI Post
..
NRI Post
..
NRI Post
..