ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਵਿੱਚ ਇਸ ਮੌਕੇ ਉੱਥੇ ਪੜ੍ਹਨ ਗਏ ਵਿਦਿਆਰਥੀ ਜੋਬਨਜੀਤ ਸਿੰਘ ਦਾ ਮਾਮਲਾ ਕਾਫ਼ੀ ਸੁਰਖੀਆਂ ਵਿੱਚ ਹੈ, ਉੱਤਰੀ ਬ੍ਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਵਿਦਿਆਰਥੀ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ ਅਤੇ ਕਰ ਵੀ ਰਹੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਕਾਫ਼ੀ ਭਾਵੁਕ ਹੋ ਗਈ ਸੀ, ਪਰ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਫ਼ਿਲਹਾਲ ਕੋਰਟ ਵਿੱਚ ਹੈ। ਤੁਹਾਨੂੰ ਦੱਸ ਦਈਏ ਕਿ 2017 ਵਿੱਚ ਪੁਲਿਸ ਨੇ ਜੋਬਨਜੀਤ ਨੂੰ ਰੋਕਿਆ ਸੀ, ਉਸ ਦੌਰਾਨ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਮੁਤਾਬਕ ਹੱਦ ਤੋਂ ਜ਼ਿਆਦਾ ਕੰਮ ਕਰਦਾ ਸੀ।
ਜੋਬਨ ਦਾ ਇਸ ਨੂੰ ਲੈ ਕੇ ਤਰਕ ਹੈ ਕਿ ਉਹ ਆਪਣੀ ਫ਼ੀਸ ਭਰਨ ਲਈ ਇੰਨ੍ਹਾ ਕੰਮ ਕਰ ਰਿਹਾ ਹੈ, ਪਰ ਉਸ ਦੀ ਕੋਈ ਵੀ ਨਹੀਂ ਸੁਣ ਰਿਹਾ।ਹੁਣ, 2 ਸਾਲ ਬਾਅਦ 22 ਸਾਲਾ ਜੋਬਨ ਨੂੰ ਅਗਲੇ ਮਹੀਨੇ ਦੀ 15 ਤਰੀਕ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਪਰ ਸਾਫ਼ ਅਕਸ ਅਤੇ ਕਿਸੇ ਵੀ ਅਪਰਾਧਕ ਮਾਮਲੇ ਵਿੱਚ ਨਾਂਅ ਨਾ ਹੋਣ ਕਾਰਨ ਜੋਬਨ ਦੇ ਪੱਖ ਵਿੱਚ ਉਸ ਦੇ ਸਾਥੀ ਵਿਦਿਆਰਥੀ ਤੇ ਆਮ ਲੋਕ ਨਿੱਤਰ ਆਏ ਹਨ ਜਿਸ ਕਾਰਨ ਕੈਨੇਡਾ ਦੀ ਟਰੂਡੋ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ।



