ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚ ਵਿਆਹ ਦਾ ਝਾਂਸਾ ਦੇ ਕੇ 19 ਸਾਲ ਦੀ ਲੜਕੀ ਨਾਲ ਕਈ ਵਾਰ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਮਹਿਲਾ ਥਾਣਾ ਯਮੁਨਾਨਗਰ 'ਚ ਪੀੜਤ ਲੜਕੀ ਨੇ ਸ਼ਿਕਾਇਤ ਦਿੱਤੀ ਤੇ ਮਹਿਲਾ ਥਾਣੇ ਨੇ ਇਸ ਸਬੰਧੀ ਜ਼ੀਰੋ ਐੱਫ. ਆਈ. ਆਰ. ਕੱਟ ਕੇ ਸਬੰਧਿਤ ਥਾਣਾ ਰਾਮਾ ਮੰਡੀ 'ਚ ਭੇਜ ਦਿੱਤੀ|
ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ ਪੁੱਤਰ ਪਾਰਸ ਮੋਦੀ ਮੂਲ ਵਾਸੀ ਬਿਹਾਰ ਤੇ ਹਾਲ ਵਾਸੀ ਬਾਬਾ ਬੁੱਡਾ ਜੀ ਨਗਰ ਖਾਂਬਰਾ ਕਾਲੋਨੀ ਰਾਮਾ ਮੰਡੀ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ|



