ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾ ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਲੇਰੀਆ ਅਤੇ ਡੇਂਗੂ ਦੇ ਸੀਜ਼ਨ ਨੁੰ ਮੁੱਖ ਰੱਖਦੇ ਹੋਏ ਸ਼ੇਖੂਪੁਰ ਵਿਖੇ ਲਗਣ ਵਾਲੇ ਮਾਤਾ ਭੱਦਰਕਾਲੀ ਦੇ ਮੇਲੇ ਮੋਕੇ ਫੋਗਿੰਗ ਅਤੇ ਸਪਰੇ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਾਜੀਵ ਭਗਤ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਕੋਂਸਲ ਵੱਲੋ ਗਠਿਤ ਕੀਤੀ ਗਈ ਸਾਂਝੀ ਟੀਮ ਵੱਲੋ ਮਾਤਾ ਭੱਦਰਕਾਲੀ ਮੇਲੇ ਮੋਕੇ ਫੌਗਿੰਗ ਅਤੇ ਸਪਰੇ ਕਰਵਾਈ ਗਈ। ਇਸ ਮੋਕੇ ਫੋਗਿੰਗ ਕਰਵਾਉਣ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਮੁਕੇਸ਼ ਆਨੰਦ ਵੱਲੋ ਕੀਤੀ ਗਈ। ਇਸ ਮੋਕੇ ਹੈਲਥ ਵਰਕਰਾਂ ਵੱਲੋ ਪੈਮਫਲੈਟ ਵੰਡ ਕਿ ਲੋਕਾਂ ਨੁੰ ਡੇਂਗੂ ਅਤੇ ਮਲੇਰੀਆ ਮੱਛਰਾਂ ਦੇ ਪੈਦਾ ਹੋਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਦੱਸਿਆ ਗਿਆ।
ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਦੇ ਲੱਛਣ, ਉਸ ਤੋਂ ਬਚਾਅ ਅਤੇ ਇਸ ਦੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ।ਇਸ ਮੋਕੇ ਮੇਲੇ ਦੋਰਾਨ ਲੱਗੇ ਖਾਣ-ਪੀਣ ਦੇ ਸਟਾਲਾਂ ਅਤੇ ਦੁਕਾਨਾ ਤੇ ਡੇਂਗੂ, ਮਲੇਰੀਆ ਤੋਂ ਬਚਾਅ ਸਬੰਧੀ ਪੋਸਟਰ ਲਗਾਏ ਗਏ। ਇਸ ਮੋਕੇ ਡਾ. ਰੀਟਾ ਬਾਲਾ ਸੀਨੀਅਰ ਮੈਡੀਕਲ ਅਫਸਰ ਕਪੂਰਥਲਾ ਵੱਲੋ ਮੋਕੇ ਤੇ ਪਹੁੰਚ ਕਿ ਟੀਮ ਦਾ ਨਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋ ਕੀਤੇ ਜਾ ਰਹੇ ਕੰਮ ਤੇ ਤਸੱਲੀ ਪ੍ਰਗਟ ਕੀਤੀ। ਇਸ ਮੋਕੇ ਹੋਰਨਾ ਤੋਂ ਇਲਾਵਾ ਡਾ. ਨਵਪ੍ਰੀਤ ਕੋਰ ਐਪੀਡੀਮੋਲੋਜਿਸਟ, ਡਾ. ਬੱਬਲਪ੍ਰੀਤ ਕੋਰ, ਨਰੇਸ਼ ਕੁਮਾਰ ਫਾਰਮਾਸਿਸਟ, ਐਚ.ਐਸ. ਬੇਦੀ ਸੁੰਪਰਡੈਂਟ,ਰਵਿੰਦਰ ਜੱਸਲ ਬਲਾਕ ਐਜ਼ੂਕੇਟਰ, ਕਮਲਜੀਤ ਕੋਰ ਅਤੇ ਕੁਲਦੀਪ ਸਿੰਘ ਹਾਜ਼ਰ ਸੀ।



