ਲੰਡਨ ਡੈਸਕ (ਵਿਕਰਮ ਸਹਿਜਪਾਲ) : ਵਿਸ਼ਵ ਕੱਪ ਤੋਂ ਪਹਿਲਾਂ ਰਾਹੁਲ ਨੇ ਸੈਂਕੜਿਆਂ ਨਾਲ ਮੱਧਕ੍ਰਮ ਨੂੰ ਲੈ ਕੇ ਥੋੜ੍ਹਾ ਚਿੰਤਤ ਹੋਣ ਵਾਲੇ ਭਾਰਤ ਨੇ ਦੂਜੇ ਅਭਿਆਸ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਕੇ ਕ੍ਰਿਕਟ ਮਹਾਕੁੰਭ ਤੋਂ ਪਹਿਲਾਂ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ।

ਰਾਹੁਲ ਨੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰ ਕੇ 99 ਗੇਂਦਾਂ 'ਤੇ 12 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ, ਜਦਕਿ ਧੋਨੀ ਨੇ 78 ਗੇਂਦਾਂ 'ਤੇ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿਚ 8 ਚੌਕੇ ਤੇ 7 ਛੱਕੇ ਸ਼ਾਮਲ ਸਨ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 164 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ 4 ਵਿਕਟਾਂ 'ਤੇ 102 ਦੌੜਾਂ ਦੀ ਮੁਸ਼ਕਿਲ ਸਥਿਤੀ ਤੋਂ ਉਭਾਰ ਕੇ 7 ਵਿਕਟਾਂ 'ਤੇ 359 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ।

ਬੰਗਲਾਦੇਸ਼ ਦੀ ਟੀਮ ਇਸ਼ ਦੇ ਜਵਾਬ ਵਿਚ 49.3 ਓਵਰਾਂ ਵਿਚ 264 ਦੌੜਾਂ 'ਤੇ ਸਿਮਟ ਗਈ। ਉਸ ਵਲੋਂ ਮੁਸ਼ਫਿਕਰ ਰਹੀਮ (90) ਤੇ ਲਿਟਨ ਦਾਸ (73) ਹੀ ਟਿਕ ਕੇ ਖੇਡ ਸਕੇ। ਬੰਗਲਾਦੇਸ਼ ਦੇ ਸਿਰਫ 5 ਬੱਲੇਬਾਜ਼ ਹੀ ਦੋਹਰੇ ਅਕੰ ਤਕ ਪਹੁੰਚੇ।


