ਸੀਨੀਅਰ ਸਿਟੀਜ਼ਨਸ ਕਲੱਬ ਵੱਲੋਂ ਆਪਣੇ ਪੈਟਰਨਾਂ ਦਾ ਕੀਤਾ ਗਿਆ ਸਨਮਾਨ

by mediateam

ਕਪੂਰਥਲਾ : ਸੀਨੀਅਰ ਸਿਟੀਜ਼ਨਸ ਕਲੱਬ, ਸ਼ਾਲੀਮਾਰ ਬਾਗ ਵਿਖੇ ਕਲੱਬ ਦੇ ਪੈਟਰਨਾਂ ਦਾ ਸਨਮਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਨਗਰ ਕੌਂਸਲ ਕਪੂਰਥਲਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਭੂਸ਼ਨ ਗੋਇਲ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨਾਂ ਕਲੱਬ ਦੇ ਪੈਟਰਨ ਸੱਤਪਾਲ ਗੁਪਤਾ, ਧਰਮ ਪਾਲ ਗਰੋਵਰ ਅਤੇ  ਅਰੁਣ ਕੁਮਾਰ ਗੁਪਤਾ ਤੋਂ ਇਲਾਵਾ ਦਾ ਸਨਮਾਨ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਨਾਂ ਨੂੰ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ।

ਇਸ ਮੌਕੇ ਕਲੱਬ ਦੇ ਪ੍ਰਧਾਨ ਸੋਹਨ ਲਾਲ ਕਾਲੀਆ, ਐਸ. ਕੇ ਸੂਦ,  ਰਵੀ ਆਨੰਦ, ਹਰੀ ਬੁੱਧ ਸਿੰਘ ਬਾਵਾ, ਹਰਜੀਤ ਸਿੰਘ ਬਾਵਾ, ਦਰਸ਼ਨ ਸਿੰਘ ਰੇਨੂ, ਪਵਨ ਸੂਦ, ਸੁਰਿੰਦਰ ਸ਼ਰਮਾ, ਗੁਲਸ਼ਨ ਅਰੋੜਾ, ਪ੍ਰੇਮ ਚੰਦ ਵਿਜ, ਮਨਜੀਤ ਪੁਰੀ, ਇੰਦਰਜੀਤ, ਐਸ. ਪੀ ਵਾਲੀਆ, ਰਮੇਸ਼ ਗਾਂਧੀ, ਪ੍ਰੇਮ ਲਾਲ ਲਹੌਰੀਆ, ਅਸ਼ੋਕ ਕਪੂਰ, ਜਸਵੰਤ ਸੂਦ, ਜੋਤੀ ਸ਼ਰਮਾ, ਸੀ. ਐਸ ਚਾਹਲ, ਪ੍ਰਮੋਦ ਕੁਮਾਰ ਗਰਗ, ਅਤੇ ਨਰੇਸ਼ ਕਪੂਰ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਵਿਜੇ ਕੁਮਾਰ ਸਾਗਰ ਨੇ ਬਾਖੂਬੀ ਕੀਤਾ।

More News

NRI Post
..
NRI Post
..
NRI Post
..