ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਚੀਨ ਨੇ ਅਰਬਾਂ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ਉਤੇ ਆਯਾਤ ਉਤੇ ਡਿਊਟੀ ਵਧਾ ਦਿੱਤੀ ਹੈ। ਕੰਪਨੀ ਨੇ ‘ਅਵਿਸ਼ਵਸਨੀਯ’ ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਤਿਆਰੀ ਵਿਚ ਇਹ ਫੈਸਲਾ ਕੀਤਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਆਪਣੀ ਦਿਗਜ਼ ਤਕਨੀਕੀ ਕੰਪਨੀ ਹੁਵਾਵੇਈ ਦੀ ਸਪਲਾਈ ਵਿਚ ਕਟੌਤੀ ਕਰਨ ਵਾਲੀ ਅਮਰੀਕਾ ਅਤੇ ਹੋਰ ਵਿਦੇਸ਼ੀ ਕੰਪਨੀਆਂ ਨੂੰ ਸ਼ਜਾ ਦੇਣ ਦੇ ਟੀਚੇ ਨਾਲ ਕਾਲੀ ਸੂਚੀ ਬਣਾ ਰਿਹਾ ਹੈ।
ਬੀਜਿੰਗ ਨੇ 60 ਅਰਬ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ਉਤੇ ਨਵਾਂ ਦੰਡਾਤਮਕ ਫੀਸ ਲਗਾਈ ਹੈ। ਜੋ ਪੰਜ ਤੋਂ 25 ਫੀਸਦੀ ਵਿਚ ਹੈ। ਇਹ ਕਦਮ ਅਮਰੀਕਾ ਵਿਚ ਚੀਨ ਦੇ 20 ਅਰਬ ਡਾਲਰ ਦੇ ਮਾਲ ਉਤੇ 25 ਫੀਸਦੀ ਦੇ ਦੰਡਾਤਮਕ ਫੀਸਦ ਦੇ ਜਵਾਬ ਵਿਚ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚ ਪਿਛਲੇ ਮਹੀਨੇ ਵਪਾਰ ਵਾਰਤਾ ਦੇ ਫੇਲ੍ਹ ਰਹਿਣ ਬਾਅਦ ਦੋਵਾਂ ਦੇਸ਼ਾਂ ਵਿਚ ਵਾਪਰਿਕ ਰਿਸ਼ਤੇ ਵਿਚ ਫਿਰ ਤੋਂ ਤਣਾਅ ਵਧ ਗਿਆ ਹੈ।


