ਜਲੰਧਰ ‘ਚ ਤੇਜ ਹਨੇਰੀ ਚੱਲਣ ਕਾਰਨ ਹਸਪਤਾਲ ਦੀ ਡਿੱਗੀ ਕੰਧ, 1 ਦੀ ਮੌਤ

by

ਜਲੰਧਰ (ਵਿਕਰਮ ਸਹਿਜਪਾਲ) : ਪੰਜਾਬ ਦੇ ਜਲੰਧਰ ਸ਼ਹਿਰ 'ਚ ਦੇਰ ਰਾਤ ਤੇਜ਼ ਹਵਾ ਚੱਲਣ ਨਾਲ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੀ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ, ਥਾਣਾ 4 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕਰਦੇ ਹੋਏ ਕਾਰ 'ਤੇ ਡਿੱਗੀ ਕੰਧ ਨੂੰ ਚੁਕਵਾਇਆ ਅਤੇ ਨੌਜਵਾਨ ਨੂੰ ਬਾਹਰ ਕੱਢਿਆ ਪਰ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਕਾਰ ਚਾਲਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਪੁਲਸ ਅਨੁਸਾਰ ਉਕਤ ਕਾਰ ਚਾਲਕ ਆਪਣੇ ਮਾਲਕ ਦੇ ਨਾਲ ਹਸਪਤਾਲ 'ਚ ਮਰੀਜ਼ ਨੂੰ ਮਿਲਣ ਆਇਆ ਸੀ। ਕਾਰ ਚਾਲਕ ਕਾਰ ਨੂੰ ਕੰਧ ਦੀ ਸਾਈਡ 'ਤੇ ਲਗਾ ਕੇ ਵਿਚ ਹੀ ਬੈਠਾ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਤੇਜ਼ ਹਵਾ ਕਾਰਨ ਕੰਧ ਉਸ 'ਤੇ ਡਿੱਗ ਗਈ। ਜਦੋਂ ਤੱਕ ਨੌਜਵਾਨ ਨੂੰ ਕੱਢਿਆ ਜਾਂਦਾ, ਉਸ ਦੀ ਮੌਤ ਹੋ ਚੁੱਕੀ ਸੀ।

More News

NRI Post
..
NRI Post
..
NRI Post
..