ਕੈਨੇਡਾ ਜਲਦੀ ਹੀ ਵੈਨੇਜ਼ੁਏਲਾ ਵਿਚਲੀ ਐਂਬੇਸੀ ਨੂੰ ਕਰੇਗਾ ਬੰਦ

by mediateam

ਓਟਾਵਾ , 4 ਜੂਨ , ਰਣਜੀਤ ਕੌਰ ( NRI MEDIA )

ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਖਿਲਾਫ ਸਖਤ ਰੁੱਖ ਅਪਣਾਉਂਦਾ ਸ਼ੁਰੂ ਕਰ ਦਿੱਤਾ ਹੈ , ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਉਹ ਬਹੁਤ ਜਲਦ ਵੈਨੇਜ਼ੁਏਲਾ ਵਿਚਲੇ ਕੂਟਨੀਤਕ ਸਰਟੀਫਿਕੇਟ ਬਣਾਉਣ ਦੇ ਯੋਗ ਨਹੀਂ ਰਹਿਣਗੇ ਇਸ ਲਈ ਉਹ ਵੈਨੇਜ਼ੁਏਲਾ ਵਿਚ ਸੰਕਟ ਨਾਲ ਜੂਝ ਰਹੀ ਐਂਬੈਸੀ ਨੂੰ ਬਹੁਤ ਜਲਦ ਬੰਦ ਕਰਨ ਵਾਲੇ ਹਨ , ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਇਸਦੀ ਘੋਸ਼ਣਾ ਕੀਤੀ ਹੈ , ਨਿਕੋਲਸ ਮਡੂਰੋ ਦੀ ਸਰਕਾਰ ਤੇ ਅਮਰੀਕਾ ਸਮੇਤ ਕਈ ਦੇਸ਼ ਅਜਿਹੇ ਗੰਭੀਰ ਦੋਸ਼ ਲਾ ਚੁੱਕੇ ਹਨ |


ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਐਤਵਾਰ ਨੂੰ ਕਿਹਾ ਕਿ ਨਿਕੋਲਸ ਮਡੂਰੋ ਦੀ ਸਰਕਾਰ ਵੇਨੇਜ਼ੁਏਲਾ ਵਿਚ ਵਿਦੇਸ਼ੀ ਐਂਬੇਸੀਆ ਖਾਸ ਤੌਰ ਤੇ ਉਹ ਜੋਂ ਲੋਕਤੰਤਰ  ਬਹਾਲ ਕਰਨ ਦੀ ਵਕਾਲਤ ਕਰ ਦੀਆ ਹਨ ਉਹਨਾਂ ਨੂੰ ਕੰਮ ਕਰਨ ਤੋ ਰੋਕਣ ਲਈ ਕਾਰਵਾਈ ਕਰ ਰਹੀ ਹੈ।ਉਸਨੇ ਅੱਗੇ ਦਸਿਆ ਕਿ ਸਾਡੇ ਕੂਟਨੀਤੀਕਾਂ ਦੇ ਵੀਜ਼ੇ ਵੀ ਇਸ ਮਹੀਨੇ ਦੇ ਅੰਤ ਤਕ ਖਤਮ ਹੋ ਜਾਣਗੇ ਜਿਸ ਕਾਰਨ ਸਾਡੇ ਕੋਲ ਵੈਨੇਜ਼ੁਏਲਾ ਵਿਚ ਕੈਨੇਡਾ ਦੀ ਐਂਬੈਸੀ ਨੂੰ ਅਸਥਾਈ ਰੂਪ ਵਿਚ ਬੰਦ ਕਰਨ ਤੋ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।

ਅੱਗੇ ਗਲ ਕਰਦਿਆ ਫਰੀਲੈਂਡ ਨੇ ਕਿਹਾ ਕਿ ਕੈਨੇਡਾ ਵੀ ਮਡੂਰੋ ਦੁਆਰਾ ਕੈਨੇਡਾ ਵਿਚ ਨਿਯੁਕਤ ਕੀਤੇ ਗਏ ਵੈਨੇਜ਼ੁਏਲਾ ਦੇ ਅਧਿਕਾਰੀਆ ਦੇ ਰੁਤਬੇ ਨੂੰ ਦੇਖ ਰਿਹਾ ਹੈ , ਕੈਨੇਡਾ ਉਨਾਂ ਪੱਛਮੀ ਦੇਸ਼ਾ ਵਿਚ ਇਕ ਹੈ ਜਿਸਨੇ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਡੋ ਦੇ ਦੇਸ਼ ਦੀ ਲੀਡਰਸ਼ਿਪ ਦੇ ਦਾਅਵਿਆਂ ਦਾ ਸਮਰੱਥਨ ਕੀਤਾ ਸੀ , ਮਡੂਰੋ ਦੇ ਦੁਬਾਰਾ ਚੋਣਾਂ ਲੜਨ ਨੂੰ ਨਜਾਇਜ ਕਹਿ ਕਿ ਨਿੰਦਾ ਕੀਤੇ ਜਾਣ ਤੋ ਬਾਅਦ ਜਨਵਰੀ ਵਿਚ ਗੁਆਡੋ ਨੇ ਖੁਦ ਨੂੰ ਪ੍ਰਧਾਨ ਐਲਾਨਿਆ ਸੀ।

ਕੈਨੇਡਾ ਨੇ ਕਈ ਮਹੀਨਿਆ ਤਕ ਵੈਨੇਜ਼ੁਏਲਾ ਦਾ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਕੈਨੇਡੀਅਨ ਨਿਵਾਸੀ ਜੋਂ ਵੈਨੇਜ਼ੁਏਲਾ ਵਿਚ ਰਹਿ ਰਹੇ ਹਨ ਉਹ ਕੋਲੰਬੀਆ ਵਿਚਲੀ ਐਂਬੈਸੀ ਜਾਂ ਕੈਨੇਡਾ ਦੇ ਗਲੋਬਲ ਅਫੇਅਰਜ਼ ਨਾਲ ਸੰਪਰਕ ਕਰਕੇ ਕੌਂਸਲਰ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

More News

NRI Post
..
NRI Post
..
NRI Post
..