ਸੁਡਾਨ ਵਿੱਚ ਅੰਦੋਲਨਕਾਰੀਆਂ ਉੱਤੇ ਗੋਲੀਬਾਰੀ – ਪ੍ਰਦਰਸ਼ਨ ਕਰ ਰਹੇ 35 ਲੋਕਾਂ ਦੀ ਮੌਤ

by

ਖ਼ਰਟੂਮ , 04 ਜੂਨ ( NRI MEDIA )

ਸੁਡਾਨ ਵਿੱਚ ਤਖ੍ਤਾਪਲਟ ਤੋਂ ਬਾਅਦ ਵੀ ਹਿੰਸਾ ਦਾ ਦੌਰ ਜਾਰੀ ਹੈ , ਇਸ ਦੌਰਾਨ ਕਈ ਲੋਕਾਂ ਵਲੋਂ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ ,ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਫੌਜੀ ਕੈਂਪ ਦੇ ਬਾਹਰ ਤੋਂ ਖਿੰਡਾਉਣ ਲਈ ਸੈਨਾ ਵਲੋਂ ਗੋਲੀਬਾਰੀ ਕੀਤੀ ਗਈ ,ਇਸ ਵਿੱਚ 35 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ , ਇਸ ਤੋਂ ਬਾਅਦ, ਫੌਜ ਦੇ ਮੁਖੀ ਨੇ ਮੰਗਲਵਾਰ ਨੂੰ ਨੌਂ ਮਹੀਨਿਆਂ ਵਿੱਚ ਚੋਣਾਂ ਦਾ ਐਲਾਨ ਕੀਤਾ ਹੈ , ਇਸ ਘਟਨਾ ਦੀ ਕੌਮਾਂਤਰੀ ਪੱਧਰ 'ਤੇ ਸਖਤੀ ਨਾਲ ਨਿੰਦਾ ਕੀਤੀ ਜਾ ਰਹੀ ਹੈ, ਲੈਫਟੀਨੈਂਟ ਜਨਰਲ ਅਬਦਲ ਫਤਹ ਅਲ-ਬੁਰਹਾਨ ਨੇ ਕਿਹਾ ਕਿ ਫੌਜੀ ਕੌਂਸਲ ਨੇ ਅਲਾਇੰਸ ਫਾਰ ਫ੍ਰੀਡਮ ਐਂਡ ਚੇਂਜ ਨਾਲ ਗੱਲਬਾਤ ਬੰਦ ਕਰਨ ਦਾ ਫੈਸਲਾ ਕੀਤਾ ਅਤੇ 9 ਮਹੀਨਿਆਂ ਦੇ ਅੰਦਰ ਆਮ ਚੋਣਾਂ ਕਰਾਉਣ ਲਈ ਸਹਿਮਤੀ ਪ੍ਰਗਟ ਕੀਤੀ ਹੈ |


ਪ੍ਰਦਰਸ਼ਨਕਾਰੀਆਂ ਅਪ੍ਰੈਲ ਤੋਂ ਮੰਗ ਕਰ ਰਹੇ ਹਨ ਕਿ ਰਾਸ਼ਟਰਪਤੀ ਓਮਰ ਅਲ ਬਸ਼ੀਰ ਨੂੰ ਬਾਹਰ ਜਾਣ ਤੋਂ ਬਾਅਦ ਸਰਕਾਰ ਨੂੰ ਬਦਲਣਾ ਚਾਹੀਦਾ ਹੈ , ਬਸ਼ੀਰ ਲਗਭਗ 30 ਸਾਲਾਂ ਤੋਂ ਸੱਤਾ ਵਿਚ ਸਨ , ਖਰਟੂਮ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਫੌਜ ਦੇ ਹੈੱਡਕੁਆਰਟਰ ਦੇ ਸਾਹਮਣੇ ਬੈਠੇ ਹਨ ,ਪਿਛਲੇ ਮਹੀਨੇ ਸੂਡਾਨੀ ਫੌਜ ਅਤੇ ਵਿਰੋਧੀ ਧਿਰ ਦੇ ਗਠਜੋੜ ਵਿਚਕਾਰ ਸਰਕਾਰ ਦੇ ਗਠਨ ਤੋਂ ਬਾਅਦ ਤਿੰਨ ਸਾਲਾਂ ਤਕ ਸੱਤਾ ਦੀ ਵੰਡ ਲਈ ਇਕਰਾਰਨਾਮਾ ਹੋਇਆ ਸੀ ,ਫ਼ੌਜ ਦੇ ਜਰਨੈਲਾਂ ਨੇ ਸ਼ੁਰੂ ਵਿਚ ਦੋ ਸਾਲ ਤੇ ਜ਼ੋਰ ਦਿੱਤਾ, ਜਦਕਿ ਵਿਰੋਧੀ ਧਿਰ ਦੇ ਨੇਤਾ ਚਾਰ ਸਾਲ ਚਾਹੁੰਦੇ ਸਨ |

ਲੈਫਟੀਨੈਂਟ ਜਨਰਲ ਅਲ-ਬੁਰਹਾਨ ਨੇ ਮਾਰੇ ਗਏ ਪ੍ਰਦਰਸ਼ਨਕਾਰੀਆਂ ਨੂੰ ਸ਼ਹੀਦ ਦੱਸਿਆ ਹੈ ਅਤੇ ਹਿੰਸਾ ਪ੍ਰਤੀ ਅਫ਼ਸੋਸ ਪ੍ਰਗਟ ਕੀਤਾ ਹੈ ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ 'ਤੇ ਇਹ ਨਹੀਂ ਕਿਹਾ ਕਿ ਫ਼ੌਜ ਘਟਨਾ ਲਈ ਜ਼ਿੰਮੇਵਾਰ ਹੈ , ਸੋਮਵਾਰ ਨੂੰ ਅਟਾਰਨੀ ਜਨਰਲ ਮੌਲਾਨਾ ਅਲ-ਵਜ਼ੀਦ ਸਈਦ ਅਹਿਮਦ ਮਹਿਮੂਦ ਨੇ ਘੋਸ਼ਣਾ ਕੀਤੀ ਕਿ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਲਦ ਹੀ ਸੱਚਾਈ ਸਾਹਮਣੇ ਆ ਜਾਵੇਗੀ |

More News

NRI Post
..
NRI Post
..
NRI Post
..