ਸਮਾਣਾ : ਭਾਰਤੀ ਹਵਾਈ ਫ਼ੌਜ ਦੇ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ਵਿਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ। ਮੋਹਿਤ ਦੀ ਕਰੀਬ ਤੇਰਾਂ ਸਾਲ ਪਹਿਲਾਂ ਐੱਨਡੀਏ 'ਚ ਚੋਣ ਹੋਈ ਸੀ ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾ ਰਿਹਾ ਸੀ।
ਭਾਰਤੀ ਹਵਾਈ ਫ਼ੌਜ ਦੇ ਟੈਂਟ ਨੂੰ ਏਐੱਨ-32 ਜਹਾਜ਼ ਦੇ ਮੈਂਬਰਾਂ 'ਚ ਸ਼ਾਮਲ ਸੀ। ਬੀਤੀ ਸ਼ਾਮ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਮੋਹਿਤ ਉਸ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਅਸਾਮ ਲਈ ਰਵਾਨਾ ਹੋ ਗਏ। ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਅਸਾਮ 'ਚ ਹੀ ਇਕ ਬੈਂਕ ਵਿਚ ਨੌਕਰੀ ਕਰ ਰਹੀ ਹੈ।



