ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਵੀਰਵਾਰ ਰਾਤ ਅੰਮ੍ਰਿਤਸਰ ਵਿਚ ਇਕ ਤੋਂ ਬਾਅਦ ਇਕ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਧਮਾਕੇ ਇਨ੍ਹੇ ਜ਼ਬਰਦਸਤ ਸਨ ਕਿ ਇਨ੍ਹਾਂ ਦੀ ਆਵਾਜ਼ ਨਾਲ ਪੂਰਾ ਸ਼ਹਿਰ ਨੀਂਦ ਤੋਂ ਜਾਗ ਪਿਆ। ਮੀਡਿਆ ਨਾਲ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਾਕਿਆਂ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਪੁਲਸ ਦੀ ਸਾਰੀ ਫੋਰਸ ਤੋਂ ਇਲਾਵਾ ਹੋਰ ਵਾਧੂ ਫੋਰਸਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ।
ਪੁਲਸ ਦੇਰ ਰਾਤ ਇਸ ਗੱਲ ਦੀ ਪੜਤਾਲ ਵਿਚ ਜੁਟੀ ਹੈ ਕਿ ਧਮਾਕੇ ਕਿਥੇ ਹੋਏ ਤੇ ਕਿਸ ਤਰ੍ਹਾਂ ਦੇ ਹਨ। ਖਬਰ ਲਿਖੇ ਜਾਣ ਤਕ ਨਾ ਤਾਂ ਇਹ ਪਤਾ ਨਹੀਂ ਲੱਗ ਸਕੀਆ ਹੈ ਕਿ ਧਮਾਕੇ ਕਿਥੇ ਹੋਏ ਹਨ ਤੇ ਨਾ ਹੀ ਧਮਕਿਆਂ ਦੇ ਕਾਰਨਾਂ ਦਾ ਪਤਾ ਲੱਗ ਸਕੀਆ ਹੈ। ਹਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਧਮਾਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਹੋਏ|



