ਨਵੀਂ ਦਿੱਲੀ , 05 ਜੂਨ ( NRI MEDIA )
ਸੰਸਾਰ ਭਰ ਵਿਚ ਅੱਜ ਇਸਲਾਮ ਧਰਮ ਦਾ ਪਵਿੱਤਰ ਤਿਓਹਾਰ ਈਦ ਉਲ ਫਿਤਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ , ਸੰਸਾਰ ਭਰ ਦੀਆਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਆਪਣੇ ਸਕੇ ਸਬੰਧੀਆਂ ਨੂੰ ਗਲੇ ਮਿਲ ਵਧਾਈਆਂ ਦਿੱਤੀ ਗਈਆਂ , ਇਸਦੇ ਨਾਲ ਹੀ ਸੰਸਾਰ ਭਰ ਦੇ ਨੇਤਾਵਾਂ ਵਲੋਂ ਵੀ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਓਹਾਰ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ , ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਲੋਂ , ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਲੋਂ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵਲੋਂ ਵੀ ਇਸ ਮੌਕੇ ਵਧਾਈ ਸੰਦੇਸ਼ ਦਿੱਤੇ ਗਏ ਹਨ |
ਈਦ-ਉਲ-ਫਿਤਰ ਨੂੰ ਮਿੱਠੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ,ਹਿਜ਼ਰੀ ਕੈਲੰਡਰ ਅਨੁਸਾਰ ਦਸਵੇਂ ਮਹੀਨੇ ਯਾਨੀ ਸ਼ਵੇਵਾਲ ਦੇ ਪਹਿਲੇ ਦਿਨ ਇਹ ਤਿਉਹਾਰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ,ਇਸਲਾਮੀ ਕੈਲੰਡਰ ਵਿੱਚ ਇਹ ਮਹੀਨਾ ਚੰਦ ਵੇਖਣ ਨਾਲ ਸ਼ੁਰੂ ਹੁੰਦਾ ਹੈ, ਜਦੋਂ ਤੱਕ ਚੰਦ ਨਾ ਦਿੱਖੇ, ਤਦ ਤੱਕ ਰਾਮਜਾਨ ਦਾ ਮਹੀਨਾ ਖਤਮ ਨਹੀਂ ਹੁੰਦਾ , ਇਸ ਤਰ੍ਹਾਂ ਰਾਮਜਾਨ ਦੇ ਆਖਰੀ ਦਿਨ ਚੰਦ ਨੂੰ ਅਗਲੇ ਦਿਨ ਈਦ ਨੂੰ ਮਨਾਉਣ ਲਈ ਵੇਖਿਆ ਜਾਂਦਾ ਹੈ , ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਹਜ਼ਰਤ ਮੁਹੰਮਦ ਮੱਕਾ ਸ਼ਹਿਰ ਤੋਂ ਮਦੀਨਾ ਦੇ ਲਈ ਨਿਕਲੇ ਸਨ |
ਮੱਕਾ ਤੋਂ ਮੁਹੰਮਦ ਪੈਗੰਬਰ ਦੇ ਨਿਵਾਸ ਮਗਰੋਂ ਪਵਿੱਤਰ ਸ਼ਹਿਰ ਮਦੀਨਾ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਸ਼ੁਰੂ ਹੋ ਗਿਆ ਸੀ ,ਮੰਨਿਆ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਸਾਹਬ ਨੇ ਇਸ ਦਿਨ ਬਦਰ ਦੀ ਲੜਾਈ ਜਿੱਤੀ ਸੀ , ਇਸ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਸਾਰਿਆਂ ਦਾ ਮੂੰਹ ਮੀਠਾ ਕਰਵਾਇਆ ਸੀ , ਇਸ ਦਿਨ ਨੂੰ ਮਿੱਠੀ ਈਦ ਜਾਂ ਈਦ-ਉਲ-ਫਿਤਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ |



