ਕੇਂਦਰੀ ਰਿਜ਼ਰਵ ਪੁਲਿਸ ਫੋਰਸ ‘ਚ ਸੇਵਾਵਾਂ ਨਿਭਾ ਰਹੇ ਬੂਟਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

by mediateam

ਮਾਨਸਾ : ਕੇਂਦਰੀ ਰਿਜ਼ਰਵ ਪੁਲਿਸ ਫੋਰਸ 'ਚ ਸੇਵਾਵਾਂ ਨਿਭਾ ਰਹੇ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਵਾਸੀ ਬੂਟਾ ਸਿੰਘ ਦਾ ਵੀਰਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਇਸ ਜਵਾਨ ਦੇ ਖ਼ੁਦਕੁਸ਼ੀ ਕਰਨ ਦੀ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। 

ਉੜੀਸਾ ਦੇ ਸੰਬਲਪੁਰ 'ਚ ਸੀਆਰਪੀਐੱਫ ਸੇਵਾਵਾਂ ਨਿਭਾਅ ਰਹੇ ਬੂਟਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਆਹਲੂਪੁਰ ਦੀ ਮੰਗਲਵਾਰ ਨੂੰ ਡਿਊਟੀ ਦੌਰਾਨ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸਦੀ ਦੇਹ ਬੁੱਧਵਾਰ ਨੂੰ ਰਾਤ ਕਰੀਬ 9 ਵਜੇ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਆਹਲੂਪੁਰ ਵਿਖੇ ਪਹੁੰਚੀ। ਨਾਲ ਹੀ ਪਹੁੰਚੀ ਸੀਆਰਪੀਐੱਫ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਨੂੰ ਬੂਟਾ ਸਿੰਘ ਦੀ ਮੌਤ ਦੇ ਕਾਰਨਾਂ ਦੀ ਰਿਪੋਰਟ ਸੌਂਪੀ ਸੀ, ਜਿਸ 'ਚ ਜਵਾਨ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਈ ਦੱਸੀ ਗਈ ਸੀ।

ਮਿ੍ਤਕ ਜਵਾਨ ਦਾ ਪਰਿਵਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੋਇਆ ਤੇ ਉਨ੍ਹਾਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਮਿ੍ਤਕ ਬੂਟਾ ਸਿੰਘ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਜਵਾਨ ਦੀ ਮੌਤ ਸਬੰਧੀ ਜਾਂਚ ਕਰਨ ਲਈ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਉਪਰੰਤ ਪਰਿਵਾਰ ਦੇਹ ਦਾ ਸਸਕਾਰ ਕਰਨ ਲਈ ਸਹਿਮਤ ਹੋਇਆ ਅਤੇ ਦੁਪਹਿਰ ਸਮੇਂ ਪੂਰੇ ਸਰਕਾਰੀ ਸਨਮਾਨਾਂ ਨਾਲ ਇਸ ਜਵਾਨ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਫੋਰਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। 

ਇਸ ਮੌਕੇ ਐੱਸਡੀਐੱਮ ਸਰਦੂਲਗੜ੍ਹ ਲਤੀਫ ਅਹਿਮਦ, ਸੀਆਰਪੀਐੱਫ ਦੇ ਡੀਐੱਸਪੀ ਸੁਨੀਲ ਕੁਮਾਰ ਸਿੰਘ, ਉਪ ਕਪਤਾਨ ਪੁਲਿਸ ਸਰਦੂਲਗੜ੍ਹ ਸੰਜੀਵ ਕੁਮਾਰ, ਤਹਿਸੀਲਦਾਰ ਸਰਦੂਲਗੜ੍ਹ ਅਵਤਾਰ ਸਿੰਘ, ਥਾਣਾ ਮੁੱਖੀ ਸਰਦੂਲਗੜ੍ਹ ਸੰਦੀਪ ਭਾਟੀ ਅਤੇ ਹੋਰ ਕਾਫੀ ਅਧਿਕਾਰੀ ਹਾਜ਼ਰ ਸਨ।

More News

NRI Post
..
NRI Post
..
NRI Post
..