World Cup 2019 : ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌਡ਼ਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਵਰਲਡ ਕੱਪ 2019 ਦਾ 12ਵਾਂ ਮੁਕਾਬਲਾ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸੋਫੀਆ ਗਾਰਡਨਜ਼ ਮੈਦਾਨ 'ਤੇ ਖੇਡਿਆ ਗਿਆ ਜਿਸ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 50 ਓਵਰਾਂ ਵਿਚ 6 ਵਿਕਟਾਂ ਗੁਆ ਕੇ ਬੰਗਲਾਦੇਸ਼ ਨੂੰ 387 ਦੌਡ਼ਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਪੂਰੀ ਟੀਮ 280 ਦੌੜਾਂ ਤੇ ਸਿਮਟ ਗਈ ਤੇ ਇੰਗਲੈਂਡ ਇਹ ਮੁਕਾਬਲਾ 106 ਦੌਡ਼ਾਂ ਨਾਲ ਜਿੱਤ ਗਈ।


ਬੰਗਲਾਦੇਸ਼ 48.5 ਓਵਰਾਂ 'ਚ 280 ਦੌੜ ਹੀ ਬਣਾ ਪਾਈ। ਬੰਗਲਾਦੇਸ਼ ਵਲੋਂ ਸ਼ਕੀਬ ਨੇ 121 ਦੌਡ਼ਾਂ ਦੀ ਸ਼ਾਨਦਾਰ ਪਾਰਿ ਖੇਡੀ। ਇੰਗਲੈਂਡ ਦੀ ਟੀਮ ਵਲੋਂ ਦੋਵੇਂ ਸਲਾਮੀ ਬੱਲੇਬਾਜ਼ ਜੇਸਨ ਰਾਏ ਤੇ ਜਾਨੀ ਬੇਅਰਸਟੋ ਨੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਜੇਸਨ ਰਾਏ ਨੇ 36 ਗੇਂਦਾਂ ਵਿਚ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ।  

More News

NRI Post
..
NRI Post
..
NRI Post
..