ਲੰਡਨ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ ਦਾ 17ਵਾਂ ਮੈਚ ਟਾਂਟਨ 'ਚ ਖੇਡਿਆ ਗਿਆ। ਜਿਸ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਆਸਟਰੇਲੀਆ ਟੀਮ 307 ਦੌੜਾਂ 'ਤੇ ਢੇਰ ਹੋ ਗਈ ਤੇ ਪਾਕਿਸਤਾਨ ਨੂੰ 308 ਦੌੜਾਂ ਦਾ ਟੀਚਾ ਦਿੱਤਾ ਸੀ।
ਜਾਵਬ 'ਚ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਦੀ ਟੀਮ 45.4 ਓਵਰਾਂ 'ਚ 266 ਦੌੜਾਂ ਤੇ ਆਲ ਆਊਟ ਹੋ ਗਈ ਤੇ ਇਹ ਮੈਚ 41 ਦੌੜਾਂ ਨਾਲ ਹਾਰ ਗਈ। ਆਸਟਰੇਲੀਆ ਟੀਮ ਵਲੋਂ ਵਧੀਆ ਬੱਲੇਬਾਜ਼ੀ ਕਰਦਿਆਂ ਡੇਵਿਡ ਵਾਰਨਰ ਨੇ 107 ਦੌੜਾਂ ਦੀ ਸ਼ਾਨਦਾਰ ਪਾਰਿ ਖੇਡੀ| ਪਾਕਿਸਤਾਨ ਵਲੋਂ ਗੇਂਦਬਾਜ਼ੀ 'ਚ ਮੁਹੰਮਦ ਆਮਿਰ ਨੇ 5 ਵਿਕਟਾਂ ਲਈਆਂ| ਆਸਟਰੇਲੀਆ ਟੀਮ ਵਲੋਂ ਗੇਂਦਬਾਜ਼ੀ 'ਚ ਪੈਟ ਕੁਮਮੀਨਸ ਨੇ ਸਬ ਤੋਂ ਜ਼ਿਆਦਾ 3 ਵਿਕਟਾਂ ਲਈਆਂ|



