ਪੁਲਿਸ ਨੇ ‘ਟਰੈਵਲ ਏਜੰਟਾਂ ਤੇ ਸ਼ਿੰਕਜਾ ਕੱਸਿਆ,ਕਰੀਬ ਦਰਜਨ ਭਰ ਦਫ਼ਤਰਾਂ ‘ਚ ਚੈਕਿੰਗ ਆਪਰੇਸ਼ਨ ਚਲਾਇਆ

by mediateam

ਜਲੰਧਰ : ਟਰੈਵਲ ਏਜੰਟਾਂ ਖ਼ਿਲਾਫ਼ ਲਗਾਤਾਰ ਲੋਕਾਂ ਨੂੰ ਵਿਦੇਸ਼ 'ਚ ਨੌਕਰੀ ਦਿਲਾਉਣ ਦੇ ਨਾਂ 'ਤੇ ਠਗੀ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਪੁਲਿਸ ਨੇ ਉਨ੍ਹਾਂ 'ਤੇ ਸ਼ਿੰਕਜਾ ਕੱਸਿਆ। ਬੱਸ ਸਟੈਂਡ ਦੇ ਕੋਲ ਪੁਲਿਸ ਨੇ ਕਰੀਬ ਦਰਜਨ ਭਰ ਦਫ਼ਤਰਾਂ 'ਚ ਚੈਕਿੰਗ ਆਪਰੇਸ਼ਨ ਚਲਾਇਆ। ਇਸ ਦੌਰਾਨ ਪੁਲਿਸ ਨੇ ਦਸਤਾਵੇਜ਼ ਚੈੱਕ ਕੀਤੇ ਤਾਂ ਕਈ ਟਰੈਵਲ ਏਜੰਟਸ ਕੋਲ ਲਾਈਸੈਂਸ ਨਹੀਂ ਮਿਲਿਆ। ਉਨ੍ਹਾਂ ਫਿਲਹਾਲ ਜਲਦ ਲਾਈਸੈਂਸ ਲੈਣ ਦੀ ਚਿਤਾਵਨੀ ਦਿੱਤੀ ਗਈ ਹੈ। 

ਇਹ ਚੈਕਿੰਗ ਅਭਿਆਨ ਐੱਸਪੀ ਮਾਡਲ ਟਾਊਨ ਧਰਮਪਾਲ ਦੀ ਅਗਵਾਈ 'ਚ ਥਾਣਾ 6 ਤੇ ਥਾਣਾ 7 ਦੀ ਪੁਲਿਸ ਨੇ ਚਲਾਇਆ। ਥਾਣਾ 7 ਦੇ ਪ੍ਰਭਾਰੀ ਨਵੀਨ ਪਾਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਹਰ ਦਫ਼ਤਰ 'ਚ ਜਾ ਕੇ ਦਸਤਾਵੇਜ਼ ਚੈੱਕ ਕੀਤੇ ਗਏ। 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਟਰੈਵਲ ਏਜਟਸ ਕੋਲ ਦਫ਼ਤਰ ਚਲਾਉਣ ਦਾ ਲਾਈਸੈਂਸ ਨਹੀਂ ਹੈ, ਉਨ੍ਹਾਂ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਤੋਂ ਜਲਦ ਲਾਈਸੈਂਸ ਲੈਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਏਸੀਪੀ ਮਾਡਲ ਟਾਊਨ ਨੇ ਧਰਮਪਾਲ ਨੇ ਦੱਸਿਆ ਕਿ ਜੇ ਚਿਤਾਵਨੀ ਤੋਂ ਬਾਅਦ ਵੀ ਕੋਈ ਬਿਨਾਂ ਲਾਈਸੈਂਸ ਦਫ਼ਤਰ ਚਲਾਉਂਦਾ ਦਿਖਾਈ ਦਿੱਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਆਦੇਸ਼ ਦਿੱਤੇ ਗਏ ਹਨ।

More News

NRI Post
..
NRI Post
..
NRI Post
..