ਟੈਂਪੂ-ਟ੍ਰੈਵਲਰ ਨੂੰ ਲੱਗੀ ਅੱਗ, ਸੰਤੁਲਨ ਵਿਗੜਨ ਕਰਕੇ ਵਾਪਰਿਆ ਹਾਦਸਾ

by

ਰੂਪਨਗਰ : ਰੋਪੜ-ਕੁਰਾਲੀ ਹਾਈਵੇਅ 205 'ਤੇ ਸਥਿਤ ਪਿੰਡ ਮੁਗਲ ਮਾਜਰੀ ਕੋਲ ਟੈਂਪੂ-ਟ੍ਰੈਵਲਰ ਦਾ ਅਚਾਨਕ ਸੰਤੁਲਨ ਵਿਗੜ ਗਿਆ। ਡਿਵਾਈਡਰ 'ਚ ਗੱਡੀ ਵੱਜਣ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਗੱਡੀ 'ਚ 4 ਬੱਚਿਆਂ ਸਮੇਤ 12 ਸਵਾਰੀਆਂ ਸਨ। ਜਦੋਂ ਗੱਡੀ ਨੂੰ ਅੱਗ ਲੱਗੀ ਤਾਂ ਉਹ ਤੁਰੰਤ ਬਾਹਰ ਆ ਗਏ ਅਤੇ ਅੱਗ ਲੱਗਣ ਨਾਲ ਗੱਡੀ ਸੜ ਕੇ ਸਵਾਰ ਹੋ ਗਈ ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਡਰਾਈਵਰ ਗੋਬਿੰਦ ਪੁੱਤਰ ਸ਼ਿਵਾਜੀ ਰਾਮ ਨੂੰ ਜ਼ਖ਼ਮੀ ਹਾਲਤ 'ਚ ਟੋਲ ਪਲਾਜ਼ਾ ਸੋਲਖੀਆਂ ਦੀ ਐਂਬੂਲੈਂਸ ਰਾਹੀਂ ਕੁਰਾਲੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਠੀਕ ਹੈ। ਟੋਲ ਪਲਾਜ਼ਾ ਸੋਲਖੀਆਂ ਦੇ ਮੁਲਾਜ਼ਮ ਹਰਜਿੰਦਰਪਾਲ ਸਿੰਘ ਤੇ ਐਂਬੂਲੈਂਸ ਦੇ ਡਰਾਈਵਰ ਜਸਵੀਰ ਸਿੰਘ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਟੈਂਪੂ ਟ੍ਰੈਵਲਰ ਗੱਡੀ ਜੈਪੁਰ ਤੋਂ ਮਨਾਲੀ ਜਾ ਰਿਹਾ ਸੀ। 

ਜਦੋਂ ਪਿੰਡ ਮੁਗਲ ਮਾਜਰੀ ਦੇ ਕੋਲ ਪੁੱਜਿਆਂ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਡਵਾਈਡਰ 'ਚ ਜਾ ਵੱਜੀ। ਇਸ ਤੋਂ ਬਾਅਦ ਡਰਾਈਵਰ ਸਾਈਡ ਦਾ ਟਾਇਰ ਫੱਟ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ। ਡਰਾਈਵਰ ਸ਼ੀਸ਼ੇ 'ਚ ਵੱਜਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਵਿਚ 4 ਬੱਚੇ ਅਤੇ 8 ਵਿਅਕਤੀ ਸਵਾਰ ਸਨ ਜੋ ਕਿ ਸਹੀ ਸਲਾਮਤ ਗੱਡੀ 'ਚੋਂ ਬਾਹਰ ਆ ਗਏ ਸਨ। ਟੋਲ ਪਲਾਜ਼ਾਂ ਦੇ ਮੁਲਾਜ਼ਮਾਂ ਨੇ ਗੱਡੀ ਨੂੰ ਸਾਈਡ ਕਰਕੇ ਟ੍ਰੈਫਿਕ ਸੁਚਾਰੂ ਕੀਤਾ ਜਦਕਿ ਮੌਕੇ 'ਤੇ ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਨੇ ਪੁੱਜ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..