ਵਾਮਿਕਾ ਗੱਬੀ ਦੀ ਹੋਈ Bollywood ‘ਚ ਐਂਟਰੀ

by

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਪਾਲੀਵੁੱਡ ਸਿਤਾਰਿਆਂ ਦੀ ਬਾਲੀਵੁੱਡ ਐਂਟਰੀ ਹੁਣ ਇਕ ਆਮ ਜਿਹੀ ਗੱਲ ਹੀ ਹੋ ਗਈ ਹੈ। ਪੰਜਾਬੀ ਮੰਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੂੰ ਬਾਲੀਵੁੱਡ ਦੇ ਵਿੱਚ ਮਕਬੂਲਿਅਤ ਹਾਸਿਲ ਹੋਈ ਹੈ। ਹਾਲ ਹੀ ਦੇ ਵਿੱਚ ਖ਼ਬਰ ਇਹ ਸਾਹਮਣੇ ਆਈ ਹੈ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਵਾਮਿਕਾ ਗੱਬੀ ਫ਼ਿਲਮ '83' ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਹੋਈ ਵਿਖਾਈ ਦੇਵੇਗੀ। ਇਹ ਜਾਣਕਾਰੀ ਵਾਮਿਕਾ ਦੇ ਪਿਤਾ ਗੋਵਰਦਨ ਗੱਬੀ ਨੇ ਫੇਸਬੁੱਕ ਪੋਸਟ ਰਾਹੀ ਜਨਤਕ ਕੀਤੀ ਹੈ। 

ਜ਼ਿਕਰਯੋਗ ਹੈ ਕਿ ਬਾਲੀਵੁੱਡ ਫ਼ਿਲਮ '83' ਦੇ ਵਿੱਚ ਐਮੀ ਵਿਰਕ ਅਤੇ ਹਾਰਡੀ ਸੰਧੂ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਇੰਨ੍ਹਾਂ ਦੋਹਾਂ ਦੇ ਨਾਂਅ ਨਾਲ ਹੁਣ ਵਾਮਿਕਾ ਦਾ ਨਾਂਅ ਵੀ ਸ਼ਾਮਿਲ ਹੋ ਚੁੱਕਾ ਹੈ। ਅਪ੍ਰੈਲ 2020 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਕਬੀਰ ਖਾਨ ਵੱਲੋਂ ਕੀਤਾ ਜਾ ਰਿਹਾ ਹੈ। ਫ਼ਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਲੰਦਨ ਦੇ ਵਿੱਚ ਹੋ ਰਹੀ ਹੈ। 


More News

NRI Post
..
NRI Post
..
NRI Post
..