ਮਾਂ ਦੇ ਪ੍ਰੇਮੀ ਨੇ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

by mediateam

ਪਟਿਆਲਾ : ਮਾਂ ਦੇ ਪ੍ਰੇਮੀ ਵਲੋਂ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੀ ਮਾਂ ਪਤੀ ਤੋਂ ਅਲੱਗ ਹੋ ਕੇ ਬੱਚਿਆਂ ਸਮੇਤ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ, ਪਰ ਮਾਂ ਦੇ ਪ੍ਰੇਮੀ ਵਲੋਂ ਉਸ ਦੀ ਨਾਬਾਲਗ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ। ਮਾਂ ਨੂੰ ਇਸਦਾ ਪਤਾ ਉਦੋਂ ਲੱਗਿਆ ਜਦੋਂ ਤੜਕ ਸਵੇਰੇ ਆਪਣੇ ਪ੍ਰੇਮੀ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੇਖਿਆ। ਬੱਚੀ ਨੇ ਰੋਂਦੇ ਹੋਏ ਮਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਪੁਲਿਸ ਗੇਟ ਦੀ ਪੁਲਿਸ ਨੇ ਰਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚਿਆਂ ਨਾਲ ਰਜਿੰਦਰ ਸਿੰਘ ਕੋਲ ਰਹਿ ਰਹੀ ਹੈ ਤੇ ਉਸਦੇ ਬੱਚੇ ਨੂੰ ਵੀ ਸਾਂਭ ਰਹੀ ਹੈ। ਉਹ ਤੇ ਰਜਿੰਦਰ ਸਿੰਘ ਦੋਵੇਂ ਨੌਕਰੀ ਕਰਦੇ ਹਨ। ਬੀਤੇ ਦਿਨ ਜਦੋਂ ਉਹ ਤੜਕ ਸਵੇਰੇ ਉੱਠੀ ਤਾਂ ਦੇਖਿਆ ਕਿ ਰਜਿੰਦਰ ਉਸ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਫੜੇ ਜਾਣ 'ਤੇ ਰਜਿੰਦਰ ਘਰੋਂ ਚਲਾ ਗਿਆ ਜਿਸ ਤੋਂ ਬਾਅਦ ਬੱਚੀ ਨੇ ਰੋਂਦੇ ਹੋਏ ਸਾਰੀ ਘਟਨਾ ਦੱਸੀ ਸੀ। ਰਜਿੰਦਰ ਸਿੰਘ ਇਸ ਤੋਂ ਪਹਿਲਾਂ ਤਿੰਨ ਵਾਰੀ ਉਸ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਇਸ ਬਾਰੇ ਮਾਂ ਨੂੰ ਦੱਸਣ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ਜਿਸ ਕਰਕੇ ਕਈ ਦਿਨ ਬੱਚੀ ਆਪਣੀ ਮਾਂ ਨੂੰ ਵੀ ਇਸ ਬਾਰੇ ਨਾ ਦੱਸ ਸਕੀ।

ਪੀੜਤ ਬੱਚੀ ਵਲੋਂ ਰਜਿੰਦਰ ਦੀਆਂ ਹਰਕਤਾਂ ਬਾਰੇ ਮਾਂ ਨੂੰ ਦੱਸਣ ਤੋਂ ਰੋਕਣ ਲਈ ਡਰਾਇਆ ਧਮਕਾਇਆ ਵੀ ਜਾਂਦਾ ਸੀ। ਐਨਾ ਹੀ ਨਹੀਂ ਬੱਚੀ 'ਤੇ ਦਬਾਅ ਬਣਾਉਣ ਲਈ ਉਸਦੀ ਮਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਦੀ ਮਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਰਜਿੰਦਰ ਬਿਨਾਂ ਕਿਸੇ ਗੱਲ ਤੋਂ ਝਗੜਾ ਕਰਦਾ ਤੇ ਫਿਰ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕਰਦਾ ਸੀ। ਇਹ ਸਭ ਲੜਾਈ-ਝਗੜਾ ਉਹ ਬੱਚੀ ਦੇ ਸਾਹਮਣੇ ਕਰਦਾ ਸੀ ਤਾਂ ਜੋ ਉਹ ਚੁੱਪ ਰਹੇ।

More News

NRI Post
..
NRI Post
..
NRI Post
..