ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰੰਗੋਲੀ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਕੁਝ ਨਾ ਕੁਝ ਨਵੇਂ ਖੁਲਾਸੇ ਕਰਦੀ ਹੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਰੰਗੋਲੀ ਨੇ ਦੱਸਿਆ ਹੈ ਕਿ ਰਿਤਿਕ ਦੀ ਭੈਣ ਸੁਨੈਨਾ ਨੇ ਕੰਗਨਾ ਤੋਂ ਮਦਦ ਮੰਗੀ ਹੈ। ਇਸ ਮੁੱਦੇ 'ਤੇ ਖ਼ੁਦ ਸੁਨੈਨਾ ਨੇ ਟਵੀਟ ਕਰ ਕੰਗਨਾ ਦਾ ਨਾਂਅ ਲਿਖਿਆ ਹੈ।
ਇਸ ਟਵੀਟ 'ਚ ਉਸ ਨੇ ਕੰਗਨਾ ਨੂੰ ਸਪੋਰਟ ਕਰਨ ਦੀ ਗੱਲ ਆਖੀ ਹੈ। ਉਸ ਨੇ ਟਵੀਟ ਕਰਦੇ ਹੋਏ ਲਿਖਿਆ, "ਮੈਂ ਕੰਗਨਾ ਦਾ ਪੂਰਾ ਸਮਰਥਨ ਕਰਦੀ ਹਾਂ।" ਰੌਸ਼ਨ ਪਰਿਵਾਰ ਦੇ ਵਿੱਚ ਲੜਾਈ ਦਾ ਕਾਰਨ ਕੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਸੁਨੈਨਾ ਦੀ ਆਪਣੇ ਪਰਿਵਾਰ ਨਾਲ ਨਹੀਂ ਬਣਦੀ ਅਤੇ ਕੁਝ ਲੋਕ ਇਹ ਗੱਲ ਵੀ ਉਸ ਬਾਰੇ ਆਖਦੇ ਹਨ ਕਿ ਉਹ ਬਾਇਓਪੋਲਰ ਬਿਮਾਰੀ ਦੇ ਨਾਲ ਪੀੜਤ ਹੈ।
ਇਸ ਬਿਮਾਰੀ ਬਾਰੇ ਜਦੋਂ ਸੁਨੈਨਾ ਤੋਂ ਪੁਛਿੱਆ ਜਾਂਦਾ ਹੈ ਤਾਂ ਉਹ ਹਮੇਸ਼ਾ ਇਸ ਗੱਲ ਨੂੰ ਨਕਾਰਦੀ ਹੈ।



