ਪੁਲਿਸ ਨੇ ਸਾਂਝੇ ਆਪ੍ਰਰੇਸ਼ਨ ਦੌਰਾਨ ਔਰਤਾਂ ਕੋਲੋਂ ਬਰਾਮਦ ਕੀਤੀ 1 ਕਿੱਲੋ ਹੈਰੋਇਨ

by

ਤਰਨਤਾਰਨ : ਨਾਰਕੋਟਿਕ ਸੈੱਲ ਤਰਨਤਾਰਨ ਅਤੇ ਪੱਟੀ ਦੀ ਪੁਲਿਸ ਨੇ ਸਾਂਝੇ ਆਪ੍ਰਰੇਸ਼ਨ ਦੌਰਾਨ ਇਕ ਕਿੱਲੋ ਹੈਰੋਇਨ ਬਰਾਮਦ ਕਰ ਕੇ ਇਨੋਵਾ ਗੱਡੀ 'ਚ ਸਵਾਰ ਔਰਤ ਸਣੇ ਦੋ ਜਣਿਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬਰਾਮਦਗੀ ਸੈੱਲ ਨੇ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਪੱਟੀ ਖੇਤਰ 'ਚੋਂ ਕੀਤੀ ਹੈ।ਤਰਨਤਾਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਪੜਤਾਲੀਆ ਹਰਜੀਤ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਤਰਨਤਾਰਨ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਇਲਾਕੇ ਵਿਚ ਨਸ਼ੇ ਦਾ ਧੰਦਾ ਕਰ ਰਹੇ ਹਨ। 

ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਨਾਰਕੋਟਿਕ ਸੈਲ ਪੱਟੀ ਦੇ ਇੰਚਾਰਜ ਸਬ ਇੰਸਪੈਕਟਰ ਬਲਰਾਜ ਸਿੰਘ ਸਮੇਤ ਪੱਟੀ ਦੇ ਪਿ੍ਰੰਗੜੀ ਪਿੰਡ ਕੋਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।ਇਸੇ ਦੌਰਾਨ ਸੂਹੀਏ ਵੱਲੋਂ ਦੱਸੀ ਇਨੋਵਾ ਗੱਡੀ ਨੰਬਰ ਐਮਐਚ43-ਡੀ-8597 ਨਾਕੇ 'ਤੇ ਪਹੁੰਚ ਗਈ, ਜਿਸ ਵਿਚ ਸਵਾਰ ਸੁਰਜੀਤ ਸਿੰਘ ਉਰਫ ਟੋਲੂ ਵਾਸੀ ਪੱਟੀ ਤੇ ਹਰਜੀਤ ਕੌਰ ਵਾਸੀ ਮੁੱਦਕੀ ਦੀ ਡੀਐੱਸਪੀ ਪੜਤਾਲੀਆ ਹਰਦੀਪ ਸਿੰਘ ਦੀ ਹਾਜ਼ਰੀ 'ਚ ਲਈ ਗਈ ਤਾਂ ਸੁਰਜੀਤ ਸਿੰਘ ਕੋਲੋਂ 800 ਤੇ ਹਰਜੀਤ ਕੌਰ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਪੱਟੀ 'ਚ ਦਰਜ ਕੀਤੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨਸ਼ੀਲੇ ਪਦਾਰਥ ਮੋਗਾ ਵਾਸੀ ਇਕ ਵਿਅਕਤੀ ਕੋਲੋਂ ਲਿਆਏ ਸਨ। ਉਨ੍ਹਾਂ ਦੱਸਿਆ ਕਿ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਕਿੰਨੇ ਸਮੇਂ ਤੋਂ ਕਾਰੋਬਾਰ ਕਰਦੇ ਆ ਰਹੇ ਹਨ।

More News

NRI Post
..
NRI Post
..
NRI Post
..