ਚੰਡੀਗੜ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਨੂੰ ਉਡਾਨ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਏਆਈ-463, 464 ਤਿੰਨ ਦਿਨਾਂ ਲਈ ਰੱਦ ਰਹੇਗੀ। ਇਹ ਫਲਾਈਟ 6 ਤੋਂ 9 ਜੁਲਾਈ ਤਕ ਬੰਦ ਰਹੇਗੀ। ਇਹ ਫਲਾਈਟ ਦਿੱਲੀ ਤੋਂ ਚੰਡੀਗੜ੍ਹ ਲਈ ਸਵੇਰੇ 11.45 ਵਜੇ ਉਡਾਨ ਭਰਦੀ ਹੈ ਤੇ ਚੰਡੀਗੜ੍ਹ ਤੋਂ ਦਿੱਲੀ ਲਈ ਇਹ ਫਲਾਈਟ 12:45 ਵਜੇ ਦਿੱਲੀ ਲਈ ਉਡਾਨ ਭਰਦੀ ਹੈ।
ਏਅਰ ਇੰਡੀਆ ਦੇ ਸਟੇਸ਼ਨ ਮੈਨੇਜ਼ਰ ਐੱਮਆਰ ਜ਼ਿੰਦਲ ਨੇ ਦੱਸਿਆ ਕਿ ਇਹ ਫਲਾਈਟ ਤਕਨੀਕੀ ਕਾਰਨਾਂ ਦੀ ਵੱਜ੍ਹਾ ਨਾਲ ਰੱਦ ਕੀਤੀ ਗਈ ਹੈ। ਯਾਤਰੀ ਇਸ ਦੀ ਜ਼ਿਆਦਾ ਜਾਣਕਾਰੀ ਲਈ ਏਅਰ ਇੰਡੀਆ ਬੁਕਿੰਗ ਸੇਂਟਰ ਤੋਂ ਸਪੰਰਕ ਕਰ ਸਕਦੇ ਹਨ।


