ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸੁਰੱਖਿਆ ਸਖ਼ਤ – ਭਾਰੀ ਫੋਰਸ ਤੈਨਾਤ

by mediateam

ਬਰਗਾੜੀ , 23 ਜੂਨ ( NRI MEDIA )

ਬਰਗਾੜੀ ਕੇਸ ਦੇ ਮੁੱਖ ਸਾਜ਼ਿਸ਼ਕਰ ਡੇਰਾ ਪ੍ਰੇਮੀ ਅਤੇ ਗੁਰਮੀਤ ਰਾਮ ਰਹੀਮ ਦੇ ਹਮਾਇਤੀ ਮਹਿੰਦਰਪਾਲ ਸਿੰਘ ਬਿੱਟੂ ਦੇ ਨਾਭਾ ਜੇਲ੍ਹ ਵਿਚ ਕਤਲ ਹੋਣ ਤੋਂ ਬਾਅਦ ਪੰਜਾਬ ਦੇ ਮਾਲਵਾ ਖੇਤਰ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ  , ਜੇਲ੍ਹ ਵਿੱਚ ਦੋ ਕੈਦੀਆਂ ਨੇ ਲੋਹੇ ਦੇ ਸਰੀਏ ਨਾਲ ਹਮਲਾ ਕਰਕੇ ਮਹਿੰਦਰਪਾਲ ਸਿੰਘ ਬਿੱਟੂ ਦਾ ਕਤਲ ਕੀਤਾ ਸੀ , ਬਿੱਟੂ ਫਰੀਦਕੋਟ ਦੇ  ਚੰਦਕਪੁਰਾ ਦਾ ਰਹਿਣ ਵਾਲਾ ਸੀ , ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਇਸ ਸਮੇਂ ਤਣਾਅ ਹੈ |


ਇਸ ਤਣਾਅ ਨੂੰ ਦੇਖਦੇ ਹੋਏ ਕੋਟਕਪੂਰਾ ਅਤੇ ਬਰਗਾੜੀ ਵਿੱਚ ਭਾਰੀ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ , ਇਸਦੇ ਨਾਲ ਹੀ ਪੂਰੇ ਖੇਤਰ ਵਿਚ ਰੇਪਡ ਐਕਸ਼ਨ ਫੋਰਸ ਅਤੇ ਬੀ ਐਸ ਐਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ , ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਅਤੇ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ |

ਉਥੇ ਹੀ, ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ , ਇਸ ਦੇ ਇਲਾਵਾ ਘਟਨਾ ਦੀ ਨਿਆਇਕ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ , ਬਿੱਟੂ ਤੇ ਹਮਲਾ ਕਰਨ ਵਾਲਿਆਂ ਵਿੱਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ , ਮ੍ਰਿਤਕ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ ਅਤੇ 45 ਮੈਂਬਰ ਕਮੇਟੀ ਦਾ ਮੈਂਬਰ ਸੀ , ਉਸਨੂੰ ਡੇਰਾ ਮੁਖੀ ਰਾਮ ਰਹੀਮ ਦੇ ਕਾਫੀ ਕਰੀਬ ਦੱਸਿਆ ਜਾਂਦਾ ਸੀ |

More News

NRI Post
..
NRI Post
..
NRI Post
..