ਚਰਿੱਤਰ ‘ਤੇ ਸ਼ੱਕ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਫਾਹਾ ਦੇ ਮਾਰਨ ਦਾ ਮਾਮਲਾ ਸਾਹਮਣੇ ਆਇਆ

by

ਖਡੂਰ ਸਾਹਿਬ : ਸਥਾਨਕ ਪਿੰਡ ਜਹਾਂਗੀਰ ਵਿਖੇ ਚਰਿੱਤਰ 'ਤੇ ਸ਼ੱਕ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਫਾਹਾ ਦੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕੇਸ ਦਰਜ ਕਰ ਲਿਆ ਹੈ ਜਦਕਿ ਮੁਲਜ਼ਮ ਹਾਲੇ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕਾ ਸ਼ਰਨਜੀਤ ਕੌਰ ਦੇ ਪਿਤਾ ਹਰਦੀਪ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਨੰਗਲ ਪੂਨੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੀ ਲੜਕੀ ਸ਼ਰਨਜੀਤ ਕੌਰ ਦਾ 16 ਸਾਲ ਪਹਿਲਾਂ ਵਿਆਹ ਚਰਨਜੀਤ ਸਿੰਘ ਉਰਫ਼ ਚਾਨਣ ਵਾਸੀ ਜਹਾਂਗੀਰ ਨਾਲ ਹੋਇਆ ਸੀ। 

ਚਾਨਣ ਅਕਸਰ ਵਿਹਲਾ ਰਹਿੰਦਾ ਸੀ ਤੇ ਉਸ ਦੀ ਲੜਕੀ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀ। ਸ਼ਰਨਜੀਤ ਨੂੰ ਕੰਮਕਾਰ ਲਈ ਘਰੋਂ ਬਾਹਰ ਜਾਣਾ ਪੈਂਦਾ ਸੀ ਜਿਸ ਕਾਰਨ ਚਰਨਜੀਤ ਸਿੰਘ ਉਸ ਦੇ ਚਰਿੱਤਰ 'ਤੇ ਸ਼ੱਕ ਕਰਨ ਲੱਗਾ ਤੇ ਅਕਸਰ ਉਸ ਨਾਲ ਝਗੜਦਾ ਰਹਿੰਦਾ। ਚਰਨਜੀਤ ਸਿੰਘ ਦਾ ਭਰਾ ਹਰਪਾਲ ਸਿੰਘ ਵੀ ਉਸ ਨੂੰ ਪਤਨੀ ਖ਼ਿਲਾਫ਼ ਉਕਸਾਉਂਦਾ ਰਹਿੰਦਾ ਸੀ। ਇਸੇ ਕਲੇਸ਼ ਕਾਰਨ ਬੀਤੀ ਸ਼ਾਮ ਉਸ ਨੇ ਸ਼ਰਨਜੀਤ ਨਾਲ ਝਗੜਾ ਕੀਤਾ ਅਤੇ ਕੱਪੜੇ ਨਾਲ ਗਲ਼ਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। 

ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਅਜੈ ਕੁਮਾਰ ਨੇ ਦੱਸਿਆ ਕਿ ਹਰਦੀਪ ਸਿੰਘ ਵੱਲੋਂ ਦਿੱਤੇ ਉਕਤ ਬਿਆਨਾਂ ਦੇ ਆਧਾਰ 'ਤੇ ਚਰਨਜੀਤ ਸਿੰਘ ਤੇ ਹਰਪਾਲ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

More News

NRI Post
..
NRI Post
..
NRI Post
..