ਚੰਡੀਗੜ੍ਹ , 26 ਜੂਨ ( NRI MEDIA )
ਪੰਜਾਬ ਵਿਚ ਇਕ ਦੋ ਦਿਨ ਦੇ ਹਲਕੇ ਮੀਂਹ ਤੋਂ ਬਾਅਦ ਫਿਰ ਗਰਮੀ ਨੇ ਕਹਿਰ ਪਾਇਆ ਹੋਇਆ ਸੀ। ਪਰ ਹੁਣ ਮੌਸਮ ਵਿਭਾਗ ਦੇ ਅਨੁਸਾਰ ਅੱਜ ਰਾਤ ਤਕ ਪੰਜਾਬ, ਹਰਿਆਣਾ ਅਤੇ ਲਾਗਲੇ ਇਲਾਕਿਆਂ ਵਿਚ ਹਲਕੇ ਮੀਂਹ ਦੇ ਨਾਲ ਨਾਲ ਹਨੇਰੀਆਂ ਦੀ ਸੰਭਾਵਨਾ ਵੀ ਹੈ, ਪਿਛਲੇ ਕੁਝ ਸਮੇ ਵਿਚ ਵੱਖ ਵੱਖ ਥਾਵਾਂ' ਤੇ ਹੋਈ ਬੂੰਦਾਂ ਬਾਂਦੀ ਨੇ ਗਰਮੀ ਨਾਲ ਝੁਲਸਦੇ ਲੋਕਾਂ ਨੂੰ ਕੁਝ ਰਾਹਤ ਦਿਤੀ ਸੀ , ਮੌਸਮ ਵਿਭਾਗ ਦੇ ਮੁਤਾਬਿਕ 27 ਜੂਨ ਨੂੰ ਵੀ ਮੀਂਹ ਪੈ ਸਕਦਾ ਹੈ।
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਸ਼ਹਿਰ ਅਤੇ ਨਾਲ ਲਗਦੇ ਪਹਾੜੀ ਇਲਾਕਿਆਂ ਦੇ ਤਾਪਮਾਨ ਵੱਲ ਵੀ ਧਿਆਨ ਦਿਤਾ, ਜਿਥੇ ਇਕ ਤਰਫ ਮਨਾਲੀ ਵਿਚ ਤਕਰੀਬਨ 18 ਡਿਗਰੀ ਸੈਲਸੀਅਸ ਤਾਪਮਾਨ ਹੈ ਉਥੇ ਹੀ ਊਨਾ ਵਿਚ ਤਾਪਮਾਨ 39 ਡਿਗਰੀ ਤਕ ਦਰਜ ਕੀਤਾ ਗਿਆ, ਇਸਦੇ ਨਾਲ ਹੀ ਪੰਜਾਬ ਦੇ ਸ਼ਹਿਰ ਜਲੰਧਰ ਵਿਚ ਅੰਮ੍ਰਿਤਸਰ ਦੇ 35 ਡੀਗਰੀ ਸੈਲਸੀਅਸ, ਬਠਿੰਡਾ ਦੇ 36 ਅਤੇ ਚੰਡੀਗੜ੍ਹ ਦੇ 35 ਡਿਗਰੀ ਤਾਪਮਾਨ ਨਾਲੋਂ ਕੀਤੇ ਜ਼ਿਆਦਾ 38 ਡੀਗਰੀ ਸੈਲਸੀਅਸ ਤਕ ਤਾਪਮਾਨ ਹੈ।
ਉੱਤਰ ਭਾਰਤ ਵਿੱਚ ਇਸ ਸਮੇਂ ਉੱਚ ਹਵਾ ਦਬਾਅ ਵਾਲਾ ਖੇਤਰ ਬਣ ਰਿਹਾ ਹੈ , ਜਲਦ ਹੀ ਮਾਨਸੂਨ ਦੇ ਵੀ ਆਉਣ ਦੀ ਸੰਭਾਵਨਾ ਹੈ ਪਰ ਉਸ ਤੋਂ ਪਹਿਲਾ ਗਰਮੀ ਵਧਣ ਦਾ ਪੂਰਾ ਖਤਰਾ ਹੈ ਇਸਦੇ ਨਾਲ ਹਨੇਰੀ ਦੀ ਵੀ ਪੂਰੀ ਸੰਭਾਵਨਾ ਬਣੀ ਹੋਈ ਹੈ |



