ਭੈਣ ਕਹਿ ਕੇ ਨੌਜਵਾਨ ਨੇ ਲਿਆ ਮੋਬਾਇਲ ਨੰਬਰ, ਤੰਗ ਕਰਨ ‘ਤੇ ਬੁਆਏ ਫਰੈਂਡ ਤੋਂ ਚੜ੍ਹਵਾਇਆ ਕੁਟਾਪਾ

by mediateam

ਜਲੰਧਰ — ਅੰਮ੍ਰਿਤਸਰ 'ਚ ਭੈਣ ਕਹਿ ਕੇ ਇਕ ਲੜਕੀ ਤੋਂ ਮੋਬਾਇਲ ਨੰਬਰ ਲੈ ਕੇ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਦੀ ਜਲੰਧਰ ਦੇ ਬੱਸ ਸਟੈਂਡ 'ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਕਰੀਬ 5 ਦਿਨਾਂ ਤੋਂ ਨੌਜਵਾਨ ਲੜਕੀ ਨੂੰ ਤੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਲੜਕੀ ਆਪਣੇ ਬੁਆਏ ਫਰੈਂਡ ਦੇ ਕਹਿਣ 'ਤੇ ਨੌਜਵਾਨ ਨੂੰ ਟਰੈਪ 'ਚ ਫਸਾ ਕੇ ਜਲੰਧਰ ਬੱਸ ਸਟੈਂਡ ਲੈ ਆਈ, ਜਿੱਥੇ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਲੜਕੀ ਦੇ ਬੁਆਏ ਫਰੈਂਡ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਖੂਨ ਨਾਲ ਲਥਪਥ ਕਰ ਦਿੱਤਾ।

ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਜਾਂਚ 'ਚ ਪਤਾ ਚੱਲਿਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਕੁਝ ਦਿਨਾਂ ਤੋਂ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ ਤਲਾਕਸ਼ੁਦਾ ਸੀ, ਜਿਸ ਨੂੰ ਇੰਦਰਪ੍ਰੀਤ ਸਿੰਘ ਨੇ ਭੈਣ ਬਣਾ ਕੇ ਉਸ ਦਾ ਫੋਨ ਨੰਬਰ ਲੈ ਲਿਆ ਅਤੇ ਬਾਅਦ 'ਚ ਉਸ ਮੈਸੇਜ ਕਰਕੇ ਪ੍ਰੇਸ਼ਾਨ ਕਰਨ ਲੱਗਾ।

ਲੜਕੀ ਨੇ ਸਾਰੀ ਗੱਲ ਜਲੰਧਰ ਦੇ ਨਿਊ ਦਸਮੇਸ਼ ਨਗਰ ਵਾਸੀ ਆਪਣੇ ਬੁਆਏ ਫਰੈਂਡ ਅਨਮੋਲ ਭਨੋਟ ਨੂੰ ਦਿੱਤੀ। ਅਨਮੋਲ ਦੇ ਕਹਿਣ 'ਤੇ ਲੜਕੀ ਨੇ ਇੰਦਰਪ੍ਰੀਤ ਸਿੰਘ ਨੂੰ ਆਪਣੀਆਂ ਗੱਲਾਂ 'ਚ ਲਿਆ ਅਤੇ ਘੁੰਮਣ ਦਾ ਬਹਾਨਾ ਲਗਾ ਕੇ ਜਲੰਧਰ ਬੱਸ ਸਟੈਂਡ ਲੈ ਆਈ, ਜਿੱਥੇ ਬੁਆਏ ਫਰੈਂਡ ਨੇ ਇੰਦਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਬੱਸ ਸਟੈਂਡ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ। ਇੰਦਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਅਨਮੋਲ ਖੁਦ ਨੂੰ ਲੜਕੀ ਦਾ ਮੰਗੇਤਰ ਦੱਸ ਰਿਹਾ ਸੀ ਪਰ ਉਹ ਝੂਠ ਬੋਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅਨਮੋਲ ਤੇ ਇੰਦਰਪ੍ਰੀਤ ਸਿੰਘ 'ਤੇ 107/51, ਜਦਕਿ ਲੜਕੀ 'ਤੇ 107/50 ਦੀ ਕਾਰਵਾਈ ਕੀਤੀ ਗਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..