ਵਧਣਗੀਆਂ ਟਰੰਪ ਦੀਆਂ ਮੁਸ਼ਕਲਾਂ – ਮੂਲਰ ਲੋਕਾਂ ਦੇ ਸਾਹਮਣੇ ਦੇਣਗੇ ਗਵਾਹੀ

by mediateam

ਵਾਸ਼ਿੰਗਟਨ , 26 ਜੂਨ ( NRI MEDIA )

ਪਿਛਲੀਆਂ ਅਮਰੀਕੀ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਦੇ ਮੁੱਦੇ ਤੇ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ , ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੁਲਰ 2016 ਦੇ ਰਾਸ਼ਟਰਪਤੀ ਚੋਣ ਵਿੱਚ ਰੂਸੀ ਦਖਲ ਦੀ ਆਪਣੀ ਰਿਪੋਰਟ 'ਤੇ ਗੌਰ ਕਰਨ ਦੇ ਲਈ ਤਿਆਰ ਹੋ ਗਏ ਹਨ , ਉਹ 17 ਜੁਲਾਈ ਨੂੰ ਜੂਡੀਸ਼ੀਅਰੀ ਐਂਡ ਇੰਟੈਲੀਜੈਂਸ  ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਸਾਹਮਣੇ ਆਪਣੀ ਗੱਲ ਬਾਤ ਰੱਖਣਗੇ , ਕਮੇਟੀ ਦੇ ਚੇਅਰਮੈਨ ਐਡਮ ਸ਼ਫ ਨੇ ਬੁੱਧਵਾਰ ਨੂੰ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ , ਇਸ ਤੋਂ ਪਹਿਲਾ ਇਸ ਰਿਪੋਰਟ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਜਿਸਨੂੰ ਟਰੰਪ ਨੇ ਆਪਣੀ ਜਿੱਤ ਦੱਸਿਆ ਸੀ |


ਐਡਮ ਨੇ ਕਿਹਾ, 'ਰੂਸ ਨੇ ਅਮਰੀਕਾ ਦੀ ਜਨਤਾ ਉੱਤੇ ਹਮਲੇ ਕੀਤੇ ਅਤੇ ਟਰੰਪ ਨੇ ਚੋਣਾਂ ਵਿੱਚ ਉਸ ਦੀ ਮਦਦ ਦਾ ਫਾਇਦਾ ਲਿਆ , ਜਿਵੇਂ ਕਿ ਮੂਲਰ ਨੇ ਟਰੰਪ ਨੂੰ ਹਰ ਅਮਰੀਕੀ ਦੀ ਚਿੰਤਾ ਕਰਨ ਲਈ ਕਿਹਾ ਸੀ ਅਤੇ ਹੁਣ ਇਹ ਗੱਲ ਹਰ ਅਮਰੀਕੀ ਨੂੰ ਸਿੱਧੇ ਮੂਲਰ  ਤੋਂ ਸੁਣਨ ਲਈ ਮਿਲੇਗੀ , 448 ਪੰਨਿਆਂ ਦੀ ਰਿਪੋਰਟ ਵਿਚ 74 ਸਾਲ ਦੀ ਮੁਲਰ ਨੇ ਕਿਹਾ ਸੀ ਕਿ ਰੂਸੀ ਸੈਨਾ ਦੇ ਅਧਿਕਾਰੀਆਂ ਨੇ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿਨਟਨ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ 

18 ਅਪ੍ਰੈਲ ਇਹ ਰਿਪੋਰਟ ਕਾਨੂੰਨ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਸੀ. ਹਾਲਾਂਕਿ ਰਿਪੋਰਟ ਦੇ ਅਖ਼ੀਰ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਰੂਸ ਦੇ ਦਖਲ ਦੇ ਕੇਸ ਵਿੱਚ ਕਾਫ਼ੀ ਸਬੂਤ ਨਹੀਂ ਮਿਲ ਸਕੇ , ਮੂਲਰ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਟਰੰਪ ਨੇ ਰੂਸੀ ਦਖਲ ਦੀ ਜਾਂਚ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ , ਉਨ੍ਹਾਂ ਨੇ ਮੁਲਰ ਨੂੰ ਜਾਂਚ ਤੋਂ ਹਟਾਉਣ ਲਈ ਵੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਹ ਟਰੰਪ ਦੇ ਖਿਲਾਫ ਕੋਈ ਵੀ ਸਬੂਤ ਦੇਣ ਵਿੱਚ ਨਾਕਾਮਯਾਬ ਰਹੇ ਸਨ |

More News

NRI Post
..
NRI Post
..
NRI Post
..