ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੀਰੀਆ 'ਚ ਅਸੀਂ 200 ਫੌਜੀ ਰੱਖ ਰਹੇ ਹਾਂ। ਇਸ ਤੋਂ ਇਲਾਵਾ ਸੀਰੀਆ 'ਚ ਨਿਸ਼ਚਤ ਸਮੇਂ ਲਈ ਇਜ਼ਰਾਇਲ ਦੀ ਸਰਹੱਦ ਨੇੜੇ ਇਕ ਹੋਰ ਥਾਂ 'ਤੇ ਅਮਰੀਕਾ ਦੇ 200 ਫੌਜੀ ਮੌਜੂਦ ਰਹਿਣਗੇ। ਮੀਡੀਆ ਰਿਪੋਰਟ ਮੁਤਾਬਕ 200 ਅਮਰੀਕੀ ਫੌਜੀ ਸੀਰੀਆ ਦੇ ਉੱਤਰ-ਪੂਰਬੀ ਹਿੱਸੇ 'ਚ ਤੈਨਾਤ ਹੋਣਗੇ ਅਤੇ 200 ਫੌਜੀ ਅਟ-ਤਨਫ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਰਹਿਣਗੇ। ਟਰੰਪ ਨੇ ਪਿਛਲੇ ਸਾਲ ਦਸੰਬਰ 'ਚ ਸੀਰੀਆ 'ਚ ਇਸਲਾਮਕ ਸਟੇਟ ਖਿਲਾਫ ਲੜਾਈ 'ਚ ਜਿੱਤ ਦਾ ਦਾਅਵਾ ਕਰਦੇ ਹੋਏ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ।



